ਜੰਮੂ ਕਸ਼ਮੀਰ: ਥਲ ਸੈਨਾ ਮੁਖੀ (ਸੀਓਏਐਸ) ਜਨਰਲ ਉਪੇਂਦਰ ਦਿਵੇਦੀ ਸਾਂਝੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਅੱਜ ਜੰਮੂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕੰਟਰੋਲ ਰੇਖਾ (ਐੱਲ.ਓ.ਸੀ.) ਅਤੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਖੇਤਰਾਂ 'ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣਗੇ। ਉਹ ਜੰਮੂ-ਕਸ਼ਮੀਰ ਪੁਲਿਸ ਅਤੇ ਹੋਰ ਬਲਾਂ ਨਾਲ ਸਾਂਝੀ ਸੁਰੱਖਿਆ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਨਗੇ।
ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਥਲ ਸੈਨਾ ਮੁਖੀ ਦਾ ਦੌਰਾ ਜੰਮੂ ਖੇਤਰ 'ਚ ਹਾਲੀਆ ਅੱਤਵਾਦੀ ਘਟਨਾਵਾਂ ਅਤੇ ਵਿਦੇਸ਼ੀ ਅੱਤਵਾਦੀਆਂ ਦੀ ਘੁਸਪੈਠ 'ਤੇ ਕੇਂਦਰਿਤ ਹੋਵੇਗਾ। ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਈਟੀਵੀ ਭਾਰਤ ਨੂੰ ਦੱਸਿਆ, "ਬਚਾਰ-ਵਟਾਂਦਰੇ ਦਾ ਵਿਸ਼ਾ ਸੰਚਾਲਨ ਵਿੱਚ ਕਮੀਆਂ, ਘੁਸਪੈਠ ਦੇ ਮੁੱਦਿਆਂ, ਅੱਤਵਾਦੀਆਂ ਵਿਰੁੱਧ ਕਾਰਵਾਈ ਨੂੰ ਤੇਜ਼ ਕਰਨ ਅਤੇ ਹੋਰ ਸਬੰਧਿਤ ਮੁੱਦਿਆਂ 'ਤੇ ਹੋਵੇਗਾ।"
ਪਿਛਲੇ ਕੁਝ ਦਿਨਾਂ 'ਚ ਕਠੂਆ ਅਤੇ ਡੋਡਾ ਜ਼ਿਲਿਆਂ 'ਚ ਫੌਜ ਨੂੰ ਨੁਕਸਾਨ ਹੋਇਆ ਹੈ। ਸੁਰੱਖਿਆ ਬਲਾਂ ਨੇ ਅੰਦਰੂਨੀ ਇਲਾਕਿਆਂ 'ਚ ਅੱਤਵਾਦੀਆਂ ਖਿਲਾਫ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਸੂਤਰਾਂ ਨੇ ਦੱਸਿਆ ਕਿ ਫੌਜ ਨੇ ਸੈਕਟਰ ਵਿੱਚ ਹੋਰ ਸੈਨਿਕ ਭੇਜੇ ਹਨ ਅਤੇ ਆਪਣੀਆਂ ਯੂਨਿਟਾਂ ਦਾ ਪੁਨਰਗਠਨ ਕੀਤਾ ਹੈ। ਇਸ ਤੋਂ ਇਲਾਵਾ ਅੱਤਵਾਦ ਵਿਰੋਧੀ ਕਾਰਵਾਈਆਂ ਲਈ ਖੁਫੀਆ ਨੈੱਟਵਰਕ ਨੂੰ ਮਜ਼ਬੂਤ ਕੀਤਾ ਗਿਆ ਹੈ।
ਸੁਰੱਖਿਆ ਬਲਾਂ ਨੇ ਵੀ ਆਪਣੀ ਪ੍ਰਤੀਕਿਰਿਆ ਬਦਲੀ ਹੈ। ਜੰਮੂ, ਰਾਜੌਰੀ, ਪੁੰਛ, ਰਿਆਸੀ ਅਤੇ ਕਠੂਆ ਜ਼ਿਲ੍ਹੇ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਦੇ ਸਪੱਸ਼ਟ ਨਿਸ਼ਾਨੇ ਬਣ ਗਏ ਹਨ। ਪਿਛਲੇ ਸਾਲ ਕਸ਼ਮੀਰ ਘਾਟੀ ਵਿੱਚ ਅਤਿਵਾਦ ਵਿਰੋਧੀ ਅਪਰੇਸ਼ਨਾਂ ਵਿੱਚ ਸੱਤ ਜਵਾਨ ਸ਼ਹੀਦ ਹੋਏ ਸਨ, ਜਦੋਂ ਕਿ ਰਾਜੌਰੀ-ਪੁੰਛ ਸੈਕਟਰ ਵਿੱਚ 20 ਜਵਾਨ ਸ਼ਹੀਦ ਹੋਏ ਸਨ। 2023 ਵਿੱਚ ਜੰਮੂ-ਕਸ਼ਮੀਰ ਵਿੱਚ ਕੁੱਲ 71 ਅੱਤਵਾਦੀ ਮਾਰੇ ਗਏ ਸਨ, ਜਿਨ੍ਹਾਂ ਵਿੱਚ ਕਸ਼ਮੀਰ ਘਾਟੀ ਵਿੱਚ 51 ਅਤੇ ਰਾਜੌਰੀ-ਪੁੰਛ ਖੇਤਰ ਵਿੱਚ 20 ਅੱਤਵਾਦੀ ਸ਼ਾਮਿਲ ਸਨ।
- ਮਾਈਕ੍ਰੋਸਾਫਟ ਸਰਵਰ ਦੀ ਗੜਬੜੀ ਕਾਰਨ ਦੂਜੇ ਦਿਨ ਵੀ ਕਈ ਉਡਾਣਾਂ ਰੱਦ, ਜਾਣੋ ਕਿਨੇ ਜਹਾਜ਼ ਹੋਏ ਲੇਟ, ਦੇਖੋ ਸੂਚੀ - flights canceled at Lucknow airport
- ਕੇਜਰੀਵਾਲ ਦੇ ਭਾਰ 'ਤੇ ਸਿਆਸੀ ਜੰਗ ! ਚਿੱਠੀ 'ਤੇ ਸੰਜੇ ਸਿੰਘ ਦਾ ਪਲਟਵਾਰ, ਤੁਸੀਂ ਕਿਹੜਾ ਮਜ਼ਾਕ ਕਰ ਰਹੇ ਹੋ LG ਸਰ? - ARVIND KEJRIWAL WEIGHT LOSS ISSUE
- UPSC ਚੇਅਰਮੈਨ ਮਨੋਜ ਸੋਨੀ ਨੇ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਦਿੱਤਾ ਅਸਤੀਫਾ, ਦੱਸੀ ਇਹ ਵਜ੍ਹਾਂ - UPSC Chairman Resigned