ETV Bharat / bharat

ਦਿੱਲੀ 'ਚ ਭਾਜਪਾ ਦੇ ਦਫਤਰ ਅੰਦਰ ਕੀਤੀ ਗਈ ਆਤਿਸ਼ਬਾਜ਼ੀ, ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਆਮ ਲੋਕਾਂ ਨਾਲ ਮਨਾਇਆ ਪ੍ਰਾਣ ਪ੍ਰਤਿਸ਼ਠਾ ਸਮਾਗਮ - ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ

Ayodhya Ram Mandir Inauguration: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਦਿੱਲੀ ਦੇ ਮੰਦਰਾਂ ਵਿੱਚ ਆਮ ਲੋਕਾਂ ਦੇ ਨਾਲ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਸਿੱਧਾ ਪ੍ਰਸਾਰਣ ਦੇਖਿਆ। ਦਿੱਲੀ ਭਾਜਪਾ ਦਫ਼ਤਰ ਦੇ ਬਾਹਰ ਭਾਰੀ ਆਤਿਸ਼ਬਾਜ਼ੀ ਕੀਤੀ ਗਈ।

AMit Shah and JP Nadda watched the pran partishta
ਦਿੱਲੀ 'ਚ ਭਾਜਪਾ ਦੇ ਦਫਤਰ ਅੰਦਰ ਕੀਤੀ ਗਈ ਆਤਿਸ਼ਬਾਜ਼ੀ
author img

By ETV Bharat Punjabi Team

Published : Jan 22, 2024, 6:25 PM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਭਾਜਪਾ ਵੱਲੋਂ ਪੂਰੇ ਸ਼ਹਿਰ ਅੰਦਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਕੱਠੇ ਹੋ ਕੇ ਰਾਮ ਲੱਲਾ ਦੀ ਪਵਿੱਤਰ ਰਸਮ ਅਤੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਨੂੰ ਦੇਖ ਸਕਣ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਅਤੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਵੀ ਅੱਜ ਦਿੱਲੀ ਵਿੱਚ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੇ ਨਾਲ ਪਵਿੱਤਰ ਰਸਮ ਨੂੰ ਦੇਖਿਆ।

500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਇਆ ਦਿਹਾੜਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਬਿਰਲਾ ਮੰਦਰ ਪਹੁੰਚੇ ਤਾਂ ਪਾਰਟੀ ਪ੍ਰਧਾਨ ਜੇ.ਪੀ. ਨੱਡਾ ਝੰਡੇਵਾਲ ਮੰਦਿਰ ਵਿਖੇ ਪਵਿੱਤਰ ਰਸਮ ਦਾ ਸਿੱਧਾ ਪ੍ਰਸਾਰਣ ਦੇਖਿਆ। ਜੇਪੀ ਨੱਢਾ ਨੇ ਕਿਹਾ ਕਿ ਅੱਜ ਬਹੁਤ ਹੀ ਇਤਿਹਾਸਕ ਦਿਨ ਹੈ। ਪੂਰਾ ਦੇਸ਼ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜਸ਼ਨ ਮਨਾ ਰਿਹਾ ਹੈ। 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਇਹ ਇਤਿਹਾਸਕ ਦਿਨ ਆਇਆ ਹੈ, ਸਭ ਨੂੰ ਸ਼ੁੱਭਕਾਮਨਾਵਾਂ।

ਲੱਡੂ ਵੰਡੇ ਅਤੇ ਪਟਾਕੇ ਚਲਾਏ: ਇਸ ਤੋਂ ਇਲਾਵਾ ਦਿੱਲੀ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਪੂਰੇ ਦਿੱਲੀ ਵਿੱਚ ਇਸ ਪਵਿੱਤਰ ਸਮਾਗਮ ਨੂੰ ਦੇਖਣ ਲਈ ਸੈਂਕੜੇ ਵੱਡੀਆਂ ਐਲਈਡੀ ਸਕਰੀਨਾਂ ਲਗਾਈਆਂ ਗਈਆਂ। ਤਾਂ ਜੋ ਲੋਕ ਸਮੂਹਿਕ ਤੌਰ 'ਤੇ ਇਸ ਸਮਾਗਮ ਦਾ ਹਿੱਸਾ ਬਣ ਸਕਣ। ਦਿੱਲੀ ਭਾਜਪਾ ਦਫ਼ਤਰ ਨੂੰ ਵੀ ਰੰਗ-ਬਿਰੰਗੇ ਫੁੱਲਾਂ ਅਤੇ ਬਿਜਲੀ ਦੀਆਂ ਤਾਰਾਂ ਨਾਲ ਸਜਾਇਆ ਗਿਆ ਹੈ। ਪਾਰਟੀ ਦੇ ਕਈ ਅਧਿਕਾਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਕੌਂਸਲਰਾਂ ਨੇ ਲੱਡੂ ਵੰਡੇ ਅਤੇ ਪਟਾਕੇ ਚਲਾਏ।

ਬਾਜ਼ਾਰਾਂ ਵਿੱਚ ਦੀਵੇ ਜਗਾਏ ਜਾਣਗੇ: ਇਸ ਦੇ ਨਾਲ ਹੀ ਅੱਜ ਸ਼ਾਮ ਨੂੰ ਵੀ ਕਈ ਪ੍ਰੋਗਰਾਮ ਕੀਤੇ ਜਾਣ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਬਾਜ਼ਾਰਾਂ ਵਿੱਚ ਦੀਵੇ ਜਗਾਏ ਜਾਣਗੇ, ਭਾਜਪਾ ਦਫ਼ਤਰ ਵਿੱਚ ਦੀਵਾਲੀ ਵਰਗਾ ਸਮਾਗਮ ਕਰਵਾਇਆ ਜਾ ਰਿਹਾ ਹੈ, ਭਾਜਪਾ ਦੇ ਸੀਨੀਅਰ ਆਗੂ ਆਪੋ-ਆਪਣੇ ਇਲਾਕਿਆਂ ਵਿੱਚ ਲੋਕਾਂ ਦੇ ਨਾਲ ਘਰਾਂ, ਮੰਦਿਰਾਂ, ਦੁਕਾਨਾਂ ਤੇ ਦੀਵੇ ਜਗਾਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.