ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੀ ਵੋਟਿੰਗ ਦੌਰਾਨ ਕਾਂਗਰਸ ਨੇ ਜਿੱਤ ਦਾ ਵੱਡਾ ਦਾਅਵਾ ਕੀਤਾ ਹੈ। ਅੱਜ ਇੰਡੀਆ ਗਠਜੋੜ ਦੇ ਨੇਤਾਵਾਂ ਦੀ ਬੈਠਕ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਇੰਡੀਆ ਗਠਜੋੜ 295 ਤੋਂ ਵੱਧ ਸੀਟਾਂ ਜਿੱਤਣ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਸੱਤਵੇਂ ਪੜਾਅ ਦੀ ਵੋਟਿੰਗ ਪੂਰੀ ਹੋਈ ਹੈ ਤੇ ਸ਼ਾਮ 6.30 ਵਜੇ ਤੋਂ ਬਾਅਦ ਚੋਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ।
-
#WATCH | Delhi: After the INDIA alliance leaders meet, Congress National President Mallikarjun Kharge says, "... INDIA Alliance will win at least 295 seats." pic.twitter.com/ROy2n1EnOa
— ANI (@ANI) June 1, 2024
ਵਿਰੋਧੀ ਗਠਜੋੜ ਇੰਡੀਆ ਦੇ ਨੇਤਾਵਾਂ ਨੇ ਲੋਕ ਸਭਾ ਚੋਣਾਂ 2024 ਲਈ ਵੋਟਾਂ ਦੀ ਗਿਣਤੀ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਸ਼ਨੀਵਾਰ ਨੂੰ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਐਨਸੀਪੀ ਮੁਖੀ ਸ਼ਰਦ ਪਵਾਰ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਖੜਗੇ ਨੇ ਅੱਗੇ ਕਿਹਾ ਕਿ ਲੋਕਾਂ 'ਚ ਭੰਬਲਭੂਸਾ ਦੂਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਡੀਆ ਅਲਾਇੰਸ ਨੂੰ ਘੱਟੋ-ਘੱਟ 295 ਤੋਂ ਵੱਧ ਸੀਟਾਂ ਮਿਲਣਗੀਆਂ। ਇਸ ਦੇ ਨਾਲ ਹੀ ਕਾਂਗਰਸ ਨੇਤਾ ਪਵਨ ਖੇੜਾ ਨੇ ਟਵੀਟ ਕੀਤਾ, 'ਇੰਡੀਆ ਅਲਾਇੰਸ ਦੀ ਬੈਠਕ 'ਚ ਪਹਿਲਾਂ ਤੋਂ ਤੈਅ ਐਗਜ਼ਿਟ ਪੋਲ 'ਤੇ ਬੀਜੇਪੀ ਅਤੇ ਇਸ ਦੇ ਈਕੋਸਿਸਟਮ ਨੂੰ ਬੇਨਕਾਬ ਕਰਨ ਦਾ ਫੈਸਲਾ ਕੀਤਾ ਗਿਆ। ਐਗਜ਼ਿਟ ਪੋਲ ਵਿੱਚ ਹਿੱਸਾ ਲੈਣ ਦੇ ਪੱਖ ਅਤੇ ਵਿਰੋਧੀ 'ਤੇ ਵਿਚਾਰ ਕਰਨ ਤੋਂ ਬਾਅਦ, ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਇੰਡੀਆ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਅੱਜ ਸ਼ਾਮ ਟੈਲੀਵਿਜ਼ਨ 'ਤੇ ਐਗਜ਼ਿਟ ਪੋਲ ਬਹਿਸ ਵਿੱਚ ਹਿੱਸਾ ਲੈਣਗੀਆਂ।'
-
On today's INDIA alliance meeting, Congress leader Pawan Khera tweets, "INDIA parties met and decided to expose the BJP and its ecosystem on the prefixed exit polls. After considering factors for and against participating in the exit polls, it has been decided by consensus that… pic.twitter.com/ipNOpkez6S
— ANI (@ANI) June 1, 2024
ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਦੌਰਾਨ ਲੋਕ ਐਗਜ਼ਿਟ ਪੋਲ ਦਾ ਇੰਤਜ਼ਾਰ ਕਰ ਰਹੇ ਹਨ। ਭਾਜਪਾ ਦੀ ਅਗਵਾਈ ਵਾਲੀ ਐਨਡੀਏ ‘400 ਪਾਰ’ ਦੇ ਨਾਅਰੇ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ। ਅੱਜ ਇੰਡੀਆ ਅਲਾਇੰਸ ਦੀ ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਖੜਗੇ ਨੇ ਦਾਅਵਾ ਕੀਤਾ ਕਿ ਇੰਡੀਆ ਅਲਾਇੰਸ ਨੂੰ 295 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ। 7ਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਹਨ।
- ਪਾਣੀ ਦੇ ਸੰਕਟ 'ਤੇ CM ਕੇਜਰੀਵਾਲ ਨੇ ਤੋੜੀ ਚੁੱਪੀ; ਜਾਣੋ- ਕਿਉਂ ਭਾਜਪਾ ਵਾਲਿਆਂ ਨੂੰ ਹੱਥ ਜੋੜਨੇ ਪਏ, ਕਿਹਾ- ਦਿੱਲੀ ਵਾਲਿਆਂ 'ਤੇ ਰਹਿਮ ਕਰੋ! - BJP Chintan Shivir
- ਐਗਜ਼ਿਟ ਪੋਲ ਤੋਂ ਪਹਿਲਾਂ ਸਾਹਮਣੇ ਆਏ 10 ਸੱਟੇਬਾਜ਼ਾਂ ਦੇ ਅਨੁਮਾਨ, ਭਾਜਪਾ ਦੀਆਂ ਵਧ ਸਕਦੀਆਂ ਚਿੰਤਾਵਾਂ - Lok Sabha Election 2024
- Exit Poll ਤੋਂ ਪਹਿਲਾਂ ਯੋਗੇਂਦਰ ਯਾਦਵ ਦੀ ਭਵਿੱਖਬਾਣੀ, ਜਾਣੋ ਭਾਜਪਾ ਨੂੰ ਮਿਲਣਗੀਆਂ ਕਿੰਨੀਆਂ ਸੀਟਾਂ? - Lok Sabha Election 2024