ਹੈਦਰਾਬਾਦ: ਜਯਾ ਕਿਸ਼ੋਰੀ ਭਾਰਤ 'ਚ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਕਾਫ਼ੀ ਮਸ਼ਹੂਰ ਹੈ। ਪਰ ਇਸ ਸਮੇਂ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਉਨ੍ਹਾਂ ਕੋਲ੍ਹ 2 ਲੱਖ ਰੁਪਏ ਦਾ ਬੈਗ ਦੇਖਿਆ ਗਿਆ ਹੈ। ਉਸ ਸਮੇਂ ਤੋਂ ਹੀ ਲੋਕ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਜਾਣਕਾਰੀ ਮੁਤਾਬਕ ਇਸ ਬੈਗ ਨੂੰ ਬਣਾਉਣ ਲਈ ਗਾਂ ਦੀ ਚਮੜੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਦੀ ਕੀਮਤ 2 ਲੱਖ ਰੁਪਏ ਹੈ।
ਦੇਸ਼ ਦੀ ਮਸ਼ਹੂਰ ਪ੍ਰਚਾਰਕ ਅਤੇ ਗਾਇਕਾ ਜਯਾ ਕਿਸ਼ੋਰੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ। ਕੁਝ ਦਿਨ ਪਹਿਲਾਂ ਜਯਾ ਕਿਸ਼ੋਰੀ ਨੂੰ ਏਅਰਪੋਰਟ 'ਤੇ ਬ੍ਰਾਂਡੇਡ ਬੈਗ ਨਾਲ ਦੇਖਿਆ ਗਿਆ ਸੀ, ਜਿਸ ਕਰਕੇ ਲੋਕ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਲੋਕ ਪੂਰੀ ਦੁਨੀਆ ਨੂੰ ਭੌਤਿਕਵਾਦ ਅਤੇ ਤਿਆਗ ਤੋਂ ਦੂਰ ਰਹਿਣ ਦਾ ਉਪਦੇਸ਼ ਦੇਣ ਵਾਲੀ ਜਯਾ ਕਿਸ਼ੋਰੀ 'ਤੇ ਉਲਟਾ ਵਿਵਹਾਰ ਕਰਨ ਦਾ ਦੋਸ਼ ਲਗਾ ਰਹੇ ਹਨ।
Spiritual preacher Jiya Kishori deleted her video where she was carrying a Dior bag worth ₹ 210000 only
— Veena Jain (@DrJain21) October 25, 2024
btw she preach Non-Materialism & call herself as Devotee of Lord Krishna.
One more thing : Dior makes bag by using Calf Leather 🐄
pic.twitter.com/0mg3gcm7l9
ਲੋਕ ਜਯਾ ਕਿਸ਼ੋਰੀ ਨੂੰ ਕਰ ਰਹੇ ਟ੍ਰੋਲ
ਸੋਸ਼ਲ ਮੀਡੀਆ 'ਤੇ ਲੋਕ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਐਕਸ ਯੂਜ਼ਰ ਵੀਨਾ ਜੈਨ ਨੇ ਲਿਖਿਆ, ''ਹੰਗਾਮਾ ਹੋਣ ਤੋਂ ਬਾਅਦ ਜਯਾ ਕਿਸ਼ੋਰੀ ਨੇ ਸੋਸ਼ਲ ਮੀਡੀਆ ਤੋਂ ਆਪਣਾ ਵੀਡੀਓ ਹਟਾ ਦਿੱਤਾ ਹੈ। ਉਹ ਖੁਦ ਗੈਰ-ਭੌਤਿਕਵਾਦ ਦਾ ਪ੍ਰਚਾਰ ਕਰਦੀ ਜਾਪਦੀ ਹੈ ਅਤੇ ਆਪਣੇ ਆਪ ਨੂੰ ਭਗਵਾਨ ਕ੍ਰਿਸ਼ਨ ਦੀ ਭਗਤ ਦੱਸਦੀ ਹੈ। ਇੱਕ ਹੋਰ ਗੱਲ ਕਿ ਡਾਇਰ ਗਾਂ ਦੀ ਚਮੜੀ ਦੀ ਵਰਤੋਂ ਕਰਕੇ ਬੈਗ ਬਣਾਉਂਦੇ ਹਨ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਜਯਾ ਕਿਸ਼ੋਰੀ ਲੋਕਾਂ ਨੂੰ ਭੌਤਿਕਵਾਦੀ ਨਾ ਹੋਣ ਲਈ ਕਹਿੰਦੀ ਹੈ ਪਰ ਉਹ ਖੁਦ 2 ਲੱਖ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਲਗਜ਼ਰੀ ਬੈਗ ਵਰਤਦੀ ਹੈ।"
ਇੱਕ ਹੋਰ ਵਿਅਕਤੀ ਨੇ ਦੱਸਿਆ ਕਿ,"ਕਿਵੇਂ ਜਯਾ ਕਿਸ਼ੋਰੀ ਇੱਕ ਝੌਂਪੜੀ ਵਿੱਚ ਰਹਿਣ ਦਾ ਦਾਅਵਾ ਕਰਦੀ ਹੈ ਅਤੇ ਆਪਣੇ ਪੈਰੋਕਾਰਾਂ ਨੂੰ ਪੈਸੇ ਪਿੱਛੇ ਨਾ ਭੱਜਣ ਲਈ ਕਹਿੰਦੀ ਹੈ ਜਦਕਿ ਉਹ ਖੁਦ 2 ਲੱਖ ਰੁਪਏ ਦਾ ਬੈਗ ਖਰੀਦਦੀ ਹੈ।" ਹੈਂਡਬੈਗ 'ਚ ਚਮੜੇ ਦੀ ਵਰਤੋਂ 'ਤੇ ਵੀ ਸਖ਼ਤ ਆਲੋਚਨਾ ਹੋ ਰਹੀ ਹੈ। ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਗਊਆਂ ਦੀ ਪੂਜਾ ਕਰਨ ਦੀ ਗੱਲ ਕਰਨ ਵਾਲੀ ਪ੍ਰਚਾਰਕ ਅਜਿਹੀ ਕੰਪਨੀ ਦੇ ਬੈਗ ਦੀ ਵਰਤੋਂ ਕਰ ਰਹੀ ਹੈ ਜੋ ਗਊ ਦੇ ਚਮੜੇ ਤੋਂ ਆਪਣੇ ਉਤਪਾਦ ਬਣਾਉਦੇ ਹਨ।"
#WATCH कोलकाता: कथा वाचक जया किशोरी ने कहा, " वह बैग कस्टमाइज्ड बैग है और उसमें कहीं भी लेदर नहीं है... कस्टमाइज्ड का मतलब होता है कि आप इसे अपनी मर्जी से बनवा सकते हैं। इसलिए इस पर मेरा नाम भी लिखा है। मैंने कभी लेदर इस्तेमाल नहीं किया और ना ही कभी करूंगी। जो लोग मेरी कथा में आए… pic.twitter.com/zUgiiepNBK
— ANI_HindiNews (@AHindinews) October 29, 2024
ਜਯਾ ਕਿਸ਼ੋਰੀ ਦਾ ਬਿਆਨ ਆਇਆ ਸਾਹਮਣੇ
ਹੁਣ ਜਯਾ ਕਿਸ਼ੋਰੀ ਨੇ ਆਪਣੇ ਵਾਇਰਲ ਹੋ ਰਹੇ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਸ ਬੈਗ ਵਿੱਚ ਕਿਤੇ ਵੀ ਚਮੜਾ ਨਹੀਂ ਸੀ। ਜਯਾ ਕਿਸ਼ੋਰੀ ਨੇ ਕਿਹਾ, ''ਸਨਾਤਨੀ ਹਮੇਸ਼ਾ ਨਿਸ਼ਾਨੇ 'ਤੇ ਰਹੇ ਹਨ। ਸਨਾਤਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਾਡੇ ਕੋਲ ਇਹ ਬੈਗ ਕਈ ਸਾਲਾਂ ਤੋਂ ਹੈ। ਅਸੀਂ ਆਪਣੀ ਗਾਰੰਟੀ ਲੈ ਸਕਦੇ ਹਾਂ ਪਰ ਕੰਪਨੀ ਦੀ ਨਹੀਂ। ਮੈਂ ਇੱਕ ਸਾਧਾਰਨ ਕੁੜੀ ਹਾਂ। ਮੈਂ ਕੋਈ ਸਾਧੂ ਜਾਂ ਸੰਤ ਨਹੀਂ ਹਾਂ। ਜਦੋਂ ਤੁਸੀਂ ਕਿਤੇ ਜਾਂਦੇ ਹੋ, ਜੇ ਤੁਹਾਨੂੰ ਕੋਈ ਚੀਜ਼ ਪਸੰਦ ਆਉਂਦੀ ਹੈ, ਤਾਂ ਤੁਸੀਂ ਇਸਨੂੰ ਖਰੀਦਦੇ ਹੋ।"
ਜਯਾ ਕਿਸ਼ੋਰੀ ਦਾ ਦਾਅਵਾ
ਕੋਲਕਾਤਾ ਵਿੱਚ 13 ਜੁਲਾਈ 1995 ਨੂੰ ਜਨਮੀ ਜਯਾ ਕਿਸ਼ੋਰੀ ਦਾ ਦਾਅਵਾ ਹੈ ਕਿ ਉਹ ਛੋਟੀ ਉਮਰ ਵਿੱਚ ਹੀ ਅਧਿਆਤਮਿਕਤਾ ਵੱਲ ਝੁਕ ਗਈ ਸੀ। ਅੱਜ ਉਹ ਦੇਸ਼ ਵਿੱਚ ਇੱਕ ਅਧਿਆਤਮਿਕ ਬੁਲਾਰੇ, ਗਾਇਕਾ ਅਤੇ ਪ੍ਰੇਰਣਾਦਾਇਕ ਸ਼ਖਸੀਅਤ ਵਜੋਂ ਜਾਣੀ ਜਾਂਦੀ ਹੈ ਜੋ ਸਧਾਰਨ ਜੀਵਨ ਦਾ ਪ੍ਰਚਾਰ ਕਰਦੀ ਹੈ।
ਇਹ ਵੀ ਪੜ੍ਹੋ:-