ਕੇਵੜੀਆ/ਗੁਜਰਾਤ: ਸਰਦਾਰ ਵੱਲਭ ਭਾਈ ਪਟੇਲ ਦੀ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ 'ਸਟੈਚੂ ਆਫ਼ ਯੂਨਿਟੀ' ਬਾਰੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਅਤੇ ਗੁੰਮਰਾਹਕੁੰਨ ਜਾਣਕਾਰੀ ਪੋਸਟ ਕਰਨ ਲਈ ਪੁਲਿਸ ਨੇ ਇੱਕ ਉਪਭੋਗਤਾ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ। 8 ਸਤੰਬਰ, 2024 ਨੂੰ, @RaGa4India ਨਾਮ ਦੇ ਅਕਾਉਂਟ ਤੋਂ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਟੈਚੂ ਆਫ ਯੂਨਿਟੀ ਦੇ ਸੰਬੰਧ ਵਿੱਚ ਇੱਕ ਗੁੰਮਰਾਹਕੁੰਨ ਪੋਸਟ ਕੀਤੀ ਗਈ ਸੀ।
सोशल मीडिया पर एक फोटो शेयर कर यह दावा किया जा रहा है कि दुनिया की सबसे ऊंची प्रतिमा, स्टैच्यू ऑफ यूनिटी में दरारें आनी शुरू हो गई हैं और यह कभी भी गिर सकती है।#PIBFactCheck
— PIB Fact Check (@PIBFactCheck) September 9, 2024
❌ यह दावा #फर्जी है।
✅ यह फोटो वर्ष 2018 में स्टैच्यू ऑफ यूनिटी के निर्माण के दौरान की है pic.twitter.com/RHpYc2Aykj
ਝੁਠੀ ਪੋਸਟ ਕਰਨ ਵਾਲੇ ਖਿਲਾਫ ਕਾਰਵਾਈ
ੳਪਭੋਗਤਾ ਵੱਲੋਂ ਪੋਸਟ ਵਿੱਚ ਸਟੈਚੂ ਆਫ ਯੂਨਿਟੀ ਦੀ 2018 ਦੀ ਫੋਟੋ ਸਾਂਝੀ ਕੀਤੀ ਅਤੇ ਦਾਅਵਾ ਕੀਤਾ ਗਿਆ ਸੀ ਕਿ "ਕਦੇ ਵੀ ਡਿੱਗਾ ਸਕਦਾ ਹੈ ਸਟੈਚੂ ਆਫ ਯੁਨਿਟੀ' ਦਰਾਰਾਂ ਆਉਣੀਆਂ ਸ਼ੁਰੂ ਹੋ ਗਈਆ ਹਨ"। ਜਦੋਂ ਸਟੈਚੂ ਆਫ ਯੂਨਿਟੀ ਦੇ ਪ੍ਰਬੰਧਕਾਂ ਨੂੰ ਇਸ ਪੋਸਟ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਐਕਸ ਪਲੈਟਫਾਰਮ ਦੇ ਖਾਤਾਧਾਰਕ ਖਿਲਾਫ ਝੂਠੀਆਂ ਅਫਵਾਹਾਂ ਫੈਲਾਉਣ ਦੇ ਦੋਸ਼ 'ਚ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਐਸਓਯੂ ਦੇ ਡਿਪਟੀ ਕਲੈਕਟਰ ਅਭਿਸ਼ੇਕ ਸਿਨਹਾ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ।
Beware of fake news! It has come to our attention that the images of the #StatueofUnity shared by@RaGa4India are from the construction period and are being falsely circulated as images showing cracks.
— Statue Of Unity (@souindia) September 10, 2024
Always verify facts before believing or sharing. The #StatueOfUnity… pic.twitter.com/Uq253moLLl
ਟੁੱਟੇ ਸਟੈਚੂ ਦੀ ਖਬਰ ਨਿਕਲੀ ਅਫਵਾਹ
ਦੂਜੇ ਪਾਸੇ ਪੀ.ਆਈ.ਬੀ ਫੈਕਟ ਚੈਕ ਟੀਮ ਨੇ ਵੀ ਸੋਸ਼ਲ ਮੀਡੀਆ 'ਤੇ ਸਟੈਚੂ ਆਫ ਯੂਨਿਟੀ 'ਤੇ ਤਰੇੜਾਂ ਹੋਣ ਦਾ ਦਾਅਵਾ ਕਰਦੇ ਹੋਏ ਪੋਸਟ ਦੀ ਜਾਂਚ ਕੀਤੀ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਕਰਾਰ ਦਿੱਤਾ ਅਤੇ ਇਹ ਪੋਸਟ ਪੂਰੀ ਤਰ੍ਹਾਂ ਨਾਲ ਗੁੰਮਰਾਹਕੁੰਨ ਸਾਬਤ ਹੋਈ। ਟੀਮ ਨੇ ਦੱਸਿਆ ਕਿ ਇਹ ਫੋਟੋ ਸਾਲ 2018 'ਚ ਸਟੈਚੂ ਆਫ ਯੂਨਿਟੀ ਦੇ ਨਿਰਮਾਣ ਦੌਰਾਨ ਲਈ ਗਈ ਸੀ।
ਦੁਨੀਆ ਦੀ ਸਭ ਤੋਂ ਉਚੀ ਮੂਰਤੀ
ਜ਼ਿਕਰਯੋਗ ਹੈ ਕਿ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਵਜੋਂ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿੱਚ ਸਥਾਪਿਤ ਕੀਤੀ ਗਈ 182 ਮੀਟਰ ਉੱਚੀ ਮੂਰਤੀ ਸੈਲਾਨੀਆਂ ਲਈ ਇੱਕ ਪ੍ਰਮੁੱਖ ਆਕਰਸ਼ਣ ਦਾ ਕੇਂਦਰ ਹੈ। ਜਿੱਥੇ ਗੁਜਰਾਤ ਤੋਂ ਹੀ ਨਹੀਂ ਬਲਕਿ ਦੇਸ਼ ਅਤੇ ਦੁਨੀਆ ਭਰ ਤੋਂ ਹਜ਼ਾਰਾਂ ਸੈਲਾਨੀ ਦੇਖਣ ਆਉਂਦੇ ਹਨ। 31 ਅਕਤੂਬਰ 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਦਾ ਉਦਘਾਟਨ ਕੀਤਾ।