ਵਾਲਮਿਕਿ ਭਾਈਚਾਰੇ ਨੇ ਪੁਲਿਸ ਖ਼ਿਲਾਫ਼ ਲਾਇਆ ਧਰਨਾ, ਆਪ ਵਰਕਰਾਂ ਉੱਤੇ ਧੱਕੇਸ਼ਾਹੀ ਕਰਨ ਦੇ ਲਾਏ ਇਲਜ਼ਾਮ
ਤਰਨਤਾਰਨ ਵਿੱਚ ਬੀਤੇ ਦਿਨੀਂ ਪਿੰਡ ਪਹੂਵਿੰਡ ਵਿਖੇ ਅਰਸ਼ਦੀਪ ਨਾਮ ਦੇ ਨੌਜਵਾਨ ਜਿਸ ਵੱਲੋਂ ਸੋਸ਼ਲ ਮੀਡੀਆ (social media) ਉੱਤੇ ਇਕ ਪੋਸਟ ਪਾਈ ਗਈ ਸੀ ਕਿ ਪਿੰਡ ਦੇ ਡਿਪੂ ਹੋਲਡਰ (Depot Holder) ਲੋਕਾਂ ਨੂੰ ਕਣਕ 15 ਅਤੇ 16 ਕਿੱਲੋ ਦੇ ਵਿੱਚ ਦੇ ਰਹੇ ਹਨ ਜਿਸ ਨੂੰ ਲੈ ਕੇ ਡਿਪੂ ਹੋਲਡਰਾਂ (Depot Holder) ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅਰਸ਼ਦੀਪ ਉੱਤੇ ਇਹ ਕਹਿ ਕੇ ਪਰਚਾ ਦਰਜ ਕਰਵਾ ਦਿੱਤਾ ਕਿ ਅਰਸ਼ਦੀਪ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਡਿਪੂ ਅੰਦਰ ਦਾਖ਼ਲ ਹੋ ਕੇ ਸਰਕਾਰੀ ਕੰਮ ਵਿਚ ਵਿਘਨ (Disruption of government work) ਪਾਇਆ ਅਤੇ ਕੰਡੇ ਦੀ ਤੋੜ ਭੰਨ ਕੀਤੀ ਹੈ। ਜਿਸ ਨੂੰ ਲੈ ਕੇ ਇਹ ਵਿਵਾਦ ਕਾਫੀ ਚਿਰ ਤੋਂ ਚਲਦਾ ਆ ਰਿਹਾ ਸੀ ਅਤੇ ਇਸ ਗੱਲ ਨੂੰ ਲੈ ਕੇ ਅੱਜ ਵਾਲਮੀਕ ਭਾਈਚਾਰੇ ਅਤੇ ਬੀਜੇਪੀ ਵੱਲੋਂ ਸਾਂਝੇ ਤੌਰ ਉੱਤੇ ਕਸਬਾ ਭਿੱਖੀਵਿੰਡ ਚੌਕ ਜਾਮ ਕਰ ਕੇ ਥਾਣਾ ਭਿੱਖੀਵਿੰਡ ਪੁਲਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਗੱਲਬਾਤ ਕਰਦੇ ਹੋਏ ਵਾਲਮੀਕ ਭਾਈਚਾਰੇ ਦੇ ਨੇ ਕਿਹਾ ਕਿ ਅਰਸ਼ਦੀਪ ਸਿੰਘ ਉੱਤੇ ਜੋ ਥਾਣਾ ਭਿੱਖੀਵਿੰਡ ਪੁਲੀਸ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕਹਿਣ ਉੱਤੇ ਝੂਠਾ ਪਰਚਾ ਦਰਜ ਕੀਤਾ ਹੈ ਉਸ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਵੱਲੋਂ ਇਹ ਸੰਘਰਸ਼ ਹੋਰ ਵੀ ਤਿੱਖਾ (The struggle will be intensified) ਕੀਤਾ ਜਾਵੇਗਾ।