ਮੀਂਹ ਨੇ ਖ਼ਰਾਬ ਕੀਤੀ ਕਿਸਾਨਾਂ ਦੀ ਮੂੰਗੀ ਦੀ ਫ਼ਸਲ
ਤਰਨਤਾਰਨ: ਹਲਕਾ ਖਡੂਰ ਸਾਹਿਬ (Halka Khadur Sahib) ਦੇ ਅਧੀਨ ਆਉਂਦੇ ਪਿੰਡ ਬ੍ਰਹਮਪੁਰਾ (Village Brahmapura) ਵਿਖੇ ਕਿਸਾਨਾਂ ਦੀ ਮੂੰਗੀ ਦੀ ਫਸਲ (Mangrove crop) ਮੀਂਹ ਜਿਆਦਾ ਹੋਣ ਕਾਰਨ ਖਰਾਬ ਹੋ ਗਈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ (Punjab Govt) ਦੀ ਅਪੀਲ ‘ਤੇ ਕਿਸਾਨਾਂ ਦੇ ਵੱਲੋਂ ਝੋਨੇ ਦੀ ਫ਼ਸਲ ਨੂੰ ਛੱਡ ਮੁੰਗੀ ਦੀ ਫਸਲ ਦੀ ਬਿਜਾਈ ਸ਼ੁਰੂ ਕੀਤੀ ਗਈ ਸੀ, ਪਰ ਪਏ ਮੀਂਹ ਨੇ ਕਿਸਾਨਾਂ ਦੀ ਮੂੰਗੀ ਦੀ ਫਸਲ ਖ਼ਰਾਬ ਕਰ ਦਿੱਤੀ, ਜਿਸ ਕਾਰਨ ਦਾ ਭਾਰੀ ਨੁਕਸਾਨ ਹੋਇਆ, ਕੁੱਝ ਕਿਸਾਨਾ ਨੇ ਤਾਂ ਮੂੰਗੀ ਦੀ ਫਸਲ ਖ਼ਰਾਬ ‘ਤੇ ਆਪ ਹੀ ਫਸਲ ਵਾਹ ਦਿੱਤੀ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।