ਪੰਜਾਬ

punjab

By

Published : Feb 7, 2021, 9:11 PM IST

ETV Bharat / videos

ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਤਮਾ ਗਾਂਧੀ ਦੀ ਬਰਸੀ 'ਤੇ ਭੁੱਖ ਹੜਤਾਲ

ਅੰਮ੍ਰਿਤਸਰ: ਭੰਡਾਰੀ ਪੁਲ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਦੇ ਪੁੰਨ ਸਮ੍ਰਿਤੀ ਦਿਵਸ ਤੇ ਦਿੱਲੀ ਵਿੱਚ ਜੋ ਘਟਨਾਵਾਂ ਵਾਪਰੀਆਂ ਹਨ ਉਸ ਦਾ ਸੋਗ ਮਨਾਉਣ ਲਈ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਉਥੇ ਹੀ ਪੂਰੇ ਹਿੰਦੋਸਤਾਨ ’ਚ ਆਪਣੇ ਪੱਧਰ ’ਤੇ ਕਿਸਾਨ ਜਥੇਬੰਦੀਆਂ ਉਸ ਦੇ ਸਮਰਥਨ ’ਚ ਇੱਕ ਦਿਨ ਦੀ ਭੁੱਖ ਹੜਤਾਲ ਆਪਣੇ-ਆਪਣੇ ਜਿਲ੍ਹੇ ਵਿਚ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਆਗੂਆਂ ਦਾ ਕਹਿਣਾ ਹੈ ਕਿ 26 ਤਰੀਕ ਨੂੰ ਦਿੱਲੀ ਵਿਚ ਜੋ ਹਿੰਸਕ ਹੰਗਾਮਾ ਹੋਇਆ ਸਿਰਫ ਸਰਕਾਰ ਦੀ ਕਰਨੀ ਹੈ ਅਤੇ ਉਹ ਸਰਕਾਰ ਦੇ ਗੁੰਡੇ ਸਨ ਜਿਨ੍ਹਾਂ ਵੱਲੋ ਉੱਥੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ।

ABOUT THE AUTHOR

...view details