ਹਲਕਾ ਅਮਲੋਹ ਦੇ ਪਿੰਡ ਸਲਾਣੀ ਦੀ ਪੰਚਾਇਤੀ ਜ਼ਮੀਨ ਦੇ ਛੁਡਵਾਏ ਕਬਜ਼ੇ
ਸ੍ਰੀ ਫਤਹਿਗੜ੍ਹ ਸਾਹਿਬ: ਹਲਕਾ ਅਮਲੋਹ ਦੇ ਪਿੰਡ ਸਲਾਣੀ (Salani village of Halqa Amloh) ਦੇ ਵਿੱਚ ਪੰਚਾਇਤੀ ਜ਼ਮੀਨ ਦਾ ਕਬਜ਼ਾ (Possession of Panchayat land) ਛੁਡਵਾਉਣ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇੱਕ ਕਿੱਲੇ ਦੇ ਕਰੀਬ ਵਾਹੀਯੋਗ ਜ਼ਮੀਨ ਨੂੰ ਛੁਡਵਾਇਆ ਗਿਆ ਹੈ। ਉੱਥੇ ਹੀ ਪਿੰਡ ਸਲਾਣੀ ਦੇ ਵਿੱਚ ਪੰਚਾਇਤੀ ਜ਼ਮੀਨ (Panchayat land in village Salani) ‘ਤੇ ਦੁਕਾਨਾਂ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਜ਼ਮੀਨ ਛੱਡਣ ਦੇ ਲਈ ਧੱਕੇ ਨਾਲ ਸਾਇਨ ਕਰਵਾਏ ਗਏ ਹਨ ਅਤੇ ਉਨ੍ਹਾਂ ਨੂੰ ਇੱਕ ਹਫਤੇ ਵਿੱਚ ਜਗ੍ਹਾ ਨੂੰ ਖਾਲੀ ਕਰਨ ਦਾ ਸਮਾਂ ਦਿੱਤਾ ਗਿਆ ਹੈ। ਉੱਥੇ ਹੀ ਇਸ ਸਬੰਧੀ ਹਲਕਾ ਅਮਲੋਹ ਦੇ ਐੱਮ.ਐੱਲ.ਏ. ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਕਿਹਾ ਕਿ ਸਾਰਾ ਕੁਝ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋ ਰਿਹਾ ਹੈ।