ਮੁਫ਼ਤ ਘਰ-ਘਰ ਆਟਾ ਸਕੀਮ ਨੂੰ ਲੋਕਾਂ ਨੇ ਕੀਤੀ ਨਾਂਹ, ਕਿਹਾ- 'ਕਣਕ ਹੀ ਦੇਵੇ ਸਰਕਾਰ'
ਬਰਨਾਲਾ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦੋ ਰੁਪਏ ਪ੍ਰਤੀ ਕਿਲੋ ਕਣਕ ਬੰਦ ਕਰਕੇ ਘਰ-ਘਰ ਮੁਫਤ ਆਟਾ ਦੇਣ ਦੀ ਗੱਲ ਕਹੀ ਜਾ ਰਹੀ ਹੈ, ਪਰ ਲੋਕ ਸਰਕਾਰ ਦੇ ਇਸ ਫ਼ੈਸਲੇ ਨੂੰ ਨਕਾਰਦੇ ਹੋਏ ਨਜ਼ਰ ਆ ਰਹੇ ਹਨ। ਭਦੌੜ ਦੇ ਇੱਕ ਡਿਪੂ ਤੇ ਕਣਕ ਲੈਣ ਲਈ ਪਰਚੀਆਂ ਕਟਵਾ ਰਹੇ ਲੋਕਾਂ ਨੇ ਆਟਾ ਦੇਣ ਵਾਲੀ ਸਕੀਮ ਦਾ ਵਿਰੋਧ ਕਰਦਿਆਂ ਹੋਇਆ ਕਣਕ ਦੇਣ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਗ਼ਰੀਬਾਂ ਨੂੰ ਸਰਕਾਰਾਂ ਕਣਕ ਦਿੰਦੀਆਂ ਆ ਰਹੀਆਂ ਹਨ, ਪਰ ਹੁਣ ਭਗਵੰਤ ਮਾਨ ਦੀ ਸਰਕਾਰ ਆਟਾ ਦੇਣ ਦੀਆਂ ਗੱਲਾਂ ਕਰ ਰਹੀ ਹੈ। ਇਸ ਨੂੰ ਉਹ ਕਦੇ ਵੀ ਕਬੂਲ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਾਨੂੰ ਪਹਿਲਾਂ ਦੀ ਤਰ੍ਹਾਂ ਹਰ ਮਹੀਨੇ ਪ੍ਰਤੀ ਮੈਂਬਰ ਕਣਕ ਹੀ ਦੇਵੇ ਅਸੀਂ ਕਣਕ ਹੀ ਲਵਾਂਗੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਨੂੰ ਆਟਾ ਨਾ ਦੇਵੇ ਜੇਕਰ ਸਰਕਾਰ ਸਾਡੇ ਵਿਰੋਧ ਦੇ ਬਾਵਜੂਦ ਵੀ ਸਰਕਾਰ ਨੇ ਆਟਾ ਦਿੱਤਾ ਤਾਂ ਅਸੀਂ ਇਸ ਦਾ ਪੁਰਜ਼ੋਰ ਵਿਰੋਧ ਕਰਾਂਗੇ ਅਤੇ ਹਰ ਹਾਲਤ ਵਿੱਚ ਕਣਕ ਹੀ ਲੈ ਕੇ ਰਹਾਂਗੇ।