ਪੰਜਾਬ

punjab

By

Published : May 27, 2022, 6:46 PM IST

ETV Bharat / videos

ਗੰਦੇ ਪਾਣੀ ਦੀ ਸਮੱਸਿਆ ਤੋਂ ਅੱਕੇ ਲੋਕਾਂ ਨੇ ਵਿਧਾਇਕ ਖ਼ਿਲਾਫ਼ ਖੋਲ੍ਹਿਆ ਮੋਰਚਾ!

ਅੰਮ੍ਰਿਤਸਰ: ਜ਼ਿਲ੍ਹੇ ਦੇ ਪੱਛਮੀ ਤੋਂ 'ਆਪ' ਵਿਧਾਇਕ ਦੇ ਗੁੰਮਸੁਦਾ ਦੇ ਪੋਸਟਰ ਲਗਾਏ ਗਏ ਹਨ ਕਿਉਂਕਿ ਇਲਾਕੇ 'ਚ ਆ ਰਹੇ ਗੰਦੇ ਪਾਣੀ ਕਾਰਨ ਲੋਕ ਪਰੇਸ਼ਾਨ ਹਨ ਅਤੇ ਜ਼ਿਆਦਾਤਰ ਲੋਕ ਬਿਮਾਰ ਹਨ, ਜਿਸ ਕਾਰਨ ਵਿਧਾਇਕ ਦੇ ਗਾਇਬ ਹੋਣ ਪੋਸਟਰ ਲਗਾਏ ਗਏ ਹਨ। ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜਸਵੀਰ ਸੰਧੂ ਦੇ ਲਾਪਤਾ ਪੋਸਟਰ ਲਗਾਏ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਐਮ.ਐਲ.ਏ. ਨੂੰ ਵੋਟਾਂ ਪਾਈਆਂ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇ ਪਰ ਜਸਵੀਰ ਸੰਧੂ ਖੁਦ ਨਜ਼ਰ ਨਹੀਂ ਆ ਰਹੇ। ਇਸੇ ਤਰ੍ਹਾਂ ਭਾਜਪਾ ਦੇ ਵਪਾਰ ਮੰਡਲ ਦੇ ਪ੍ਰਧਾਨ ਰਮਨ ਕੁਮਾਰ ਦਾ ਕਹਿਣਾ ਹੈ ਕਿ ਜਸਵੀਰ ਸੰਧੂ ਨੂੰ ਉਨ੍ਹਾਂ ਦੇ ਇਲਾਕੇ 'ਚ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ, ਜੋ ਉਹ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਜਿੱਤਾ ਦਿੱਤਾ ਅਤੇ ਹੁਣ ਲੋਕ ਖੁਦ ਪ੍ਰੇਸ਼ਾਨ ਹਨ।

ABOUT THE AUTHOR

...view details