ਜਿਸਨੂੰ ਖੇਡ ਦਾ ਨਸ਼ਾ ਲੱਗ ਜਾਂਦੈ ਉਸਨੂੰ ਹੋਰ ਨਸ਼ੇ ਦੀ ਜ਼ਰੂਰਤ ਨਹੀਂ ਪੈਂਦੀ- ਹਰਭਜਨ ਸਿੰਘ
ਅੰਮ੍ਰਿਤਸਰ: ਭਾਰਤੀ ਕ੍ਰਿਕਟ ਟੀਮ (Indian cricket team) ’ਚ ਲੰਮਾ ਸਮਾਂ ਆਪਣਾ ਬਤੌਰ ਫਿਰਕੀ ਗੇਂਦਬਾਜ਼ ਰਹੇ ਹਰਭਜਨ ਸਿੰਘ (Harbhajan Singh) ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਉਨ੍ਹਾਂ ਆਪਣੇ ਪਿਤਾ ਦੇ ਨਾਮ ’ਤੇ ਰਖਾਏ ਗਏ ਇੱਕ ਟੂਰਨਾਮੈਂਟ (Tournament) ’ਚ ਸ਼ਿਰਕਤ ਕੀਤੀ ਗਈ। ਟੂਰਨਾਮੈਂਟ ਚ ਪਹੁੰਚਣ ਤੋਂ ਬਾਅਦ ਹਰਭਜਨ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਜਿੰਨ੍ਹਾਂ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਹਰਭਜਨ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਖੇਡ ਦਾ ਨਸ਼ਾ (drugs) ਲੱਗ ਜਾਂਦਾ ਹੈ ਉਸ ਨੂੰ ਹੋਰ ਕੋਈ ਵੀ ਨਸ਼ਾ ਨਹੀਂ ਲੱਗ ਸਕਦਾ। ਹਰਭਜਨ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਜਗ੍ਹਾ ’ਤੇ ਪਹੁੰਚ ਕੇ ਬੱਚਿਆਂ ਨੂੰ ਕ੍ਰਿਕਟ ਖੇਡਦੇ ਹੋਏ ਵੇਖਿਆ ਤਾਂ ਉਨ੍ਹਾਂ ਨੂੰ ਆਪਣਾ ਬਚਪਨ ਯਾਦ ਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਖੇਡ (sports) ਦੇ ਨਾਲ ਜੁੜਨਾ ਚਾਹੀਦਾ ਹੈ ਚਾਹੇ ਉਹ ਕੋਈ ਵੀ ਖੇਡ ਹੋਵੇ। ਹਰਭਜਨ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਪਿਤਾ ਦੇ ਨਾਮ ’ਤੇ ਟੂਰਨਾਮੈਂਟ ਆਯੋਜਤ ਕੀਤਾ ਸੀ।