ਪੰਜਾਬ

punjab

ETV Bharat / videos

ਫੈਕਟਰੀ 'ਚ ਲੱਗੀ ਭਿਆਨਕ ਅੱਗ, ਬਿਜਲੀ ਵਿਭਾਗ 'ਤੇ ਲੱਗੇ ਲਾਪਰਵਾਹੀ ਦੇ ਦੋਸ਼

By

Published : Mar 21, 2021, 3:29 PM IST

ਲੁਧਿਆਣਾ: ਮੋਤੀਨਗਰ ਇਲਾਕੇ ਅੰਦਰ ਸਥਿਤ ਇੱਕ ਫੈਕਟਰੀ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਖ਼ਬਰ ਹੈ। ਸਥਾਨਕ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੜੀ ਮਸ਼ਕਤ ਮਗਰੋਂ ਅੱਗ 'ਤੇ ਕਾਬੂ ਪਾਇਆ। ਇਸ ਅੱਗਜ਼ਨੀ ਦੀ ਘਟਨਾ ਵਿੱਚ ਫੈਕਟਰੀ ਦਾ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ,ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਥਾਨਕ ਲੋਕਾਂ ਨੇ ਬਿਜਲੀ ਵਿਭਾਗ 'ਤੇ ਲਾਪਰਵਾਹੀ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਇਲਾਕੇ 'ਚ ਲੱਗੇ ਟਰਾਂਸਫਾਰਮ ਵਿੱਚ ਦਿੱਕਤ ਹੋਣ ਦੇ ਚਲਦੇ ਇਥੇ ਕਈ ਵਾਰ ਅੱਗ ਲੱਗ ਚੁੱਕੀ ਹੈ, ਪਰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਬਿਜਲੀ ਵਿਭਾਗ ਇਸ ਦਾ ਕੋਈ ਹੱਲ ਨਹੀਂ ਕਰ ਰਿਹਾ।

ABOUT THE AUTHOR

...view details