ਬਾਬਾ ਫਰੀਦ ਯੂਨੀਵਰਸਟੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ ਮੁਲਤਵੀ
ਫਰੀਦਕੋਟ: ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਅਧੀਨ ਕੰਮ ਕਰ ਰਹੇ, ਆਊਟਸੋਰਸ ਕੱਚੇ ਮੁਲਾਜ਼ਮਾਂ ਵੱਲੋਂ 15 ਦਸੰਬਰ ਤੋਂ ਸੁਰੂ ਕੀਤਾ ਗਿਆ ਧਰਨਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੇ ਚੱਲਦੇ ਸੋਮਵਾਰ ਨੂੰ ਸਾਰੇ ਮੁਲਾਜ਼ਮ ਧਰਨਾਂ ਸਮਾਪਤ ਕਰ ਆਪੋ ਆਪਣੀਆਂ ਡਿਊਟੀਆਂ 'ਤੇ ਪਰਤ ਗਏ।ਇਸ ਮੌਕੇ ਗੱਲਬਾਤ ਕਰਦਿਆ ਪ੍ਰਦਰਸ਼ਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੇ ਕੇ ਕਈ ਦਿਨਾਂ ਤੋਂ ਧਰਨਾਂ ਦਿੱਤਾ ਜਾ ਰਿਹਾ ਸੀ। ਪਰ ਨਾਂ ਤਾਂ ਯੂਨੀਵਰਸਟੀ ਪ੍ਰਸ਼ਾਸਨ ਅਤੇ ਨਾਂ ਹੀ ਸੱਤਾਧਾਰੀ ਪਾਰਟੀ ਦੇ ਹਲਕਾ ਵਿਧਾਇਕ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਗਿਆ। ਪਰ ਉਹ ਧੰਨਵਾਦੀ ਹਨ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦੇ ਜਿੰਨ੍ਹਾਂ ਨੇ ਉਹਨਾਂ ਦੇ ਚੁਣਵੇਂ ਨੁਮਾਂਇੰਦਿਆਂ ਨਾਲ ਮੁਲਾਕਾਤ ਕਰ ਉਹਨਾਂ ਦੀਆਂ ਮੰਗਾਂ ਸੁਣੀਆਂ ਅਤੇ 30 ਦਸੰਬਰ ਨੂੰ ਇਹਨਾਂ ਮੰਗਾਂ ਦੇ ਹੱਲ ਸੰਬੰਧੀ ਮੁੜ ਬੁਲਾਇਆ।