ਪੰਜਾਬ

punjab

By

Published : Dec 3, 2019, 7:31 PM IST

ETV Bharat / videos

ਸੁਖਜਿੰਦਰ ਰੰਧਾਵਾ ਨੇ ਗੈਂਗਸਟਰ ਨਾਲ ਵਾਇਰਲ ਹੋਈ ਫੋਟੋ ਬਾਰੇ ਦੱਸੀ ਸੱਚਾਈ

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਬਾਦਲ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਇਕ ਵਾਰ ਆਪਣੀ ਪੀੜ੍ਹੀ ਹੇਠ ਵੀ ਸੋਟਾ ਮਾਰ ਕੇ ਦੇਖ ਲੈਣ ਸਰਕਾਰ ਬਣਨ ਤੋਂ ਪਹਿਲਾਂ ਦੀਆਂ ਉਹ ਫੋਟੋ ਹਨ ਜੋ ਕਿ ਅਕਾਲੀ ਦਲ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿੱਕੀ ਗੌਂਡਰ ਵਰਗੇ ਖਤਰਨਾਕ ਗੈਂਗਸਟਰ ਨੂੰ ਸੁਖਬੀਰ ਬਾਦਲ ਨੇ ਆਪ ਜੇਲ੍ਹ ਵਿੱਚੋਂ ਭਜਾਇਆ ਤਾਂ ਕਿ ਉਹ ਚੋਣਾਂ ਦੇ ਵਿੱਚ ਉਸ ਦਾ ਫਾਇਦਾ ਲੈ ਸਕੇ। ਗੈਂਗਸਟਰ ਅਕਾਲੀਆਂ ਦੇ ਰਾਜ ਵਿੱਚ ਹੀ ਪੈਦਾ ਹੋਏ ਹਨ ਅਤੇ ਖੁੱਲ੍ਹੇ ਘੁੰਮ ਰਹੇ ਹਨ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਇਕੱਲਾ ਅਜਿਹਾ ਮੰਤਰੀ ਹਾਂ ਜੋ ਕਿ ਮੀਡੀਆ ਦੇ ਸਾਹਮਣੇ ਆ ਕੇ ਵਾਰ-ਵਾਰ ਜੇਲ੍ਹਾਂ 'ਚ ਫੋਨ ਫੜ੍ਹਨ ਅਤੇ ਹੋਰ ਵੀ ਜੋ ਸਾਮਾਨ ਫੜ੍ਹਿਆ ਜਾ ਰਿਹਾ ਹੈ ਉਸ ਦੀ ਜਾਣਕਾਰੀ ਆ ਕੇ ਸਾਂਝੀ ਕਰਦਾ ਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਜਿਸ 'ਤੇ ਅਮਿਤ ਸ਼ਾਹ ਦਾ ਬਿਆਨ ਆਇਆ ਹੈ ਉਸ 'ਤੇ ਹੁਣ ਅਕਾਲੀ ਦਲ ਆਪ ਹੀ ਸਰਕਾਰ ਦਾ ਧੰਨਵਾਦ ਕਰ ਦੇਵੇ।

ABOUT THE AUTHOR

...view details