26 ਜਨਵਰੀ ਨੂੰ ਸਿੱਖ ਜਥੇਬੰਦੀਆਂ ਨੇ ਮਨਾਇਆ ਕਾਲਾ ਦਿਵਸ
ਅੰਮ੍ਰਿਤਸਰ: ਜਿੱਥੇ ਪੂਰੇ ਭਾਰਤ ਵਿੱਚ 26 ਜਨਵਰੀ ਦੇ ਦਿਨ ਨੂੰ ਗਣਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਅੱਜ ਦੇ ਦਿਨ ਸੰਵਿਧਾਨ ਲਿਖਿਆ ਗਿਆ ਸੀ। ਉਥੇ ਹੀ ਗੱਲ ਕੀਤੀ ਜਾਵੇ ਸਿੱਖ ਜਥੇਬੰਦੀਆਂ ਦੀ ਤਾਂ ਸਿੱਖ ਜਥੇਬੰਦੀਆਂ ਵੱਲੋਂ ਅੱਜ ਦੇ ਦਿਨ ਨੂੰ ਕਾਲਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਵਿਧਾਨ ਹਿੰਦੂਆਂ ਲਈ ਲਿਖਿਆ ਗਿਆ ਸੀ ਨਾ ਕਿ ਸਿੱਖਾਂ ਲਈ ਜਦੋਂ ਤੱਕ ਸਿੱਖਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲਦੇ, ਉਦੋਂ ਤੱਕ ਸਿੱਖ ਜਥੇਬੰਦੀਆਂ 26 ਜਨਵਰੀ ਨੂੰ ਕਾਲਾ ਦਿਵਸ ਦੇ ਰੂਪ ਵਿੱਚ ਮਨਾਉਂਦੀਆਂ ਰਹਿਣਗੀਆਂ।