ਸੋਨੇ ਦਾ ਰੇਟ ਘਟਾਉਣਾ ਕੇਂਦਰ ਸਰਕਾਰ ਦੀ ਸਾਜਿਸ਼ ਦਾ ਹਿੱਸਾ: ਸਵਰਨਕਾਰ ਸੰਘ
ਅੰਮ੍ਰਿਤਸਰ: ਸੋਨੇ ਦਾ ਰੇਟ ਘਟਣ ਨਾਲ ਜਿੱਥੇ ਇੱਕ ਪਾਸੇ ਖਰੀਦਦਾਰਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ ਉੱਥੇ ਦੂਜੇ ਪਾਸੇ ਵਪਾਰੀਆਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆ ਰਹੇ ਹਨ। ਇਸ ਬਾਬਤ ਜਦੋਂ ਬਾਜ਼ਾਰ ਵਿੱਚ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਵਪਾਰੀਆਂ ਨੇ ਦੱਸਿਆ ਕਿ ਸੋਨੇ ਦਾ ਰੇਟ ਘਟਣ ਕਾਰਨ ਗ੍ਰਾਹਕਾਂ ਦੀ ਗਿਣਤੀ ਥੋੜ੍ਹੇ ਸਮੇਂ ਲਈ ਵਧੀ ਜ਼ਰੂਰ ਹੈ, ਪਰ ਜ਼ਿਆਦਾ ਦੇਰ ਤੱਕ ਨਹੀਂ ਰਹੇਗੀ। ਵਪਾਰੀਆਂ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਹੋਲੀ ਆਉਣ ’ਤੇ ਬਾਜ਼ਾਰ ਫਿਰ ਤੋਂ ਬੰਦ ਹੋ ਜਾਣਗੇ। ਇਨ੍ਹਾਂ ਦਿਨਾਂ ਵਿੱਚ ਸੋਨੇ ਦਾ ਰੇਟ ਘਟਾਉਣਾ ਨਾਲ ਸੋਨੇ ਦਾ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਆਰਥਿਕ ਨੁਕਸਾਲ ਝੱਲਣਾ ਪੈ ਰਿਹਾ ਹੈ।