ਛੱਤੀਸਗੜ੍ਹ ’ਚ ਫਸੇ ਪੰਜਾਬੀਆਂ ਨੇ ਕੈਪਟਨ ਸਰਕਾਰ ਅੱਗੇ ਲਗਾਈ ਗੁਹਾਰ
ਲੁਧਿਆਣਾ: ਲੌਕਡਾਊਨ ਕਾਰਨ ਕਈ ਲੋਕ ਆਪਣੇ ਘਰਾਂ ਤੋਂ ਦੂਰ ਫਸੇ ਹੋਏ ਹਨ। ਇਸ ਤਹਿਤ ਹੀ ਪੰਜਾਬ ਦੇ 16 ਨੌਜਵਾਨ ਛੱਤੀਸਗੜ੍ਹ ਦੀ ਸਟੀਲ ਮਿੱਲ ਵਿੱਚ ਕੰਮ ਕਰਦੇ ਸਨ, ਜੋ ਹੁਣ ਲੌਕਡਾਊਨ ਕਰਕੇ ਉਥੇ ਹੀ ਫਸ ਗਏ ਹਨ। ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਆਪਣੀ ਹੱਡ ਬੀਤੀ ਦੱਸ ਰਹੇ ਹਨ ਤੇ ਕਹਿ ਰਹੇ ਹਨ ਉਹ 16 ਬੰਦੇ ਫਸੇ ਹੋਏ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਹਨ ਤੇ ਇੱਕ ਮਾਛੀਵਾੜਾ ਸਾਹਿਬ ਤੋਂ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵਾਪਿਸ ਪੰਜਾਬ ਲਿਜਾਣ ਲਈ ਛੇਤੀ ਤੋਂ ਛੇਤੀ ਪ੍ਰਬੰਧ ਕੀਤਾ ਜਾਵੇ।