ਜ਼ਮੀਨੀ ਘੁਟਾਲਾ ਮਾਮਲਾ: ਹਾਈਕੋਰਟ ਨੇ ਅਫ਼ਸਰਾਂ ਨੂੰ ਨਿੱਜੀ ਹਲਫ਼ਨਾਮਾ ਪੇਸ਼ ਕਰਨ ਦੇ ਦਿੱਤੇ ਆਦੇਸ਼
ਚੰਡੀਗੜ੍ਹ: ਮੋਹਾਲੀ ਦੇ ਪਿੰਡ ਸਿਉਂਕ ਵਿਖੇ ਵੱਡੇ ਪੱਧਰ 'ਤੇ ਜ਼ਮੀਨੀ ਘੁਟਾਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਜ਼ਮੀਨੀ ਘੁਟਾਲੇ ਕੇਸ 'ਚ ਬੀਤੇ ਕਈ ਸਾਲਾਂ ਤੋਂ ਕਾਰਵਾਈ ਨਾ ਹੁੰਦੀ ਵੇਖ ਪਿੰਡ ਦੇ ਵਸਨੀਕ ਹਰਜੀਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨਕਰਤਾ ਵੱਲੋਂ ਪੰਜਾਬ ਸਰਕਾਰ, ਏਡੀਜੀਪੀ ਵਿਜੀਲੈਂਸ ਬਿਊਰੋ, ਇਨਕਮ ਟੈਕਸ ਵਿਭਾਗ ,ਸੀਬੀਆਈ ,ਡਿਪਟੀ ਕਮਿਸ਼ਨਰ ਮੋਹਾਲੀ, ਐੱਸਐੱਸਪੀ ਮੋਹਾਲੀ, ਸਬੰਧਤ ਪਟਵਾਰੀਆਂ ਸਣੇ ਹੋਰਨਾਂ ਅਫ਼ਸਰਾਂ 'ਤੇ ਕ੍ਰਿਮੀਨਲ ਰਿੱਟ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਜ਼ਮੀਨੀ ਘੁਟਾਲੇ ਕੇਸ 'ਚ ਪੰਜਾਬ ਵਿਜੀਲੈਂਸ ਬਿਊਰੋ ਚੀਫ਼ ਤੇ ਵਿੱਤ ਕਮਿਸ਼ਨਰ ਨੂੰ ਲਿਖਤੀ ਤੌਰ 'ਤੇ ਨਿੱਜੀ ਹਲਫ਼ਨਾਮਾ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹਲਫ਼ਨਾਮੇ ਦੀ ਕਾਪੀ ਪਟੀਸ਼ਨਕਰਤਾ ਪੱਖ ਦੇ ਵਕੀਲ ਨੂੰ ਸੌਂਪਣ ਲਈ ਵੀ ਕਿਹਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 11 ਫਰਵਰੀ ਨੂੰ ਹੋਵੇਗੀ।