ਗੁਰਦਾਸ ਮਾਨ ਨੇ ਪੰਜਾਬੀਆਂ ਦਾ ਦਿਲ ਦੁਖਾਇਆ!
ਬੀਤੇ ਦਿਨੀਂ ਵਿਵਾਦਾਂ ਵਿੱਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬਿਆਨ ਬਾਰੇ ਵੱਖ-ਵੱਖ ਲੋਕਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਨੇ ਆਪਣੇ ਵਿਚਾਰਾਂ ਨੂੰ ਸਾਂਝੇ ਕਰਦਿਆਂ ਕਿਹਾ ਕਿ ਗੁਰਦਾਸ ਮਾਨ ਜੀ ਪੰਜਾਬੀਆਂ ਦੇ ਹਰਮਨ ਪਿਆਰੇ ਕਲਾਕਾਰ ਹਨ ਅਤੇ ਪੰਜਾਬੀ ਬੋਲੀ ਉਨ੍ਹਾਂ ਦੀ ਮਾਂ ਬੋਲੀ ਹੈ ਪੰਜਾਬੀ ਵਿੱਚੋਂ ਹੀ ਉਨ੍ਹਾਂ ਨੇ ਅੱਜ ਇਹ ਦੌਲਤ ਸ਼ੁਹਰਤ ਹਾਸਲ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਪੰਜਾਬੀ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਦੇ ਕੈਨੇਡਾ ਵਿੱਚ ਹੋ ਰਹੇ ਸ਼ੋਅ ਦੌਰਾਨ ਪੰਜਾਬੀ ਬੋਲੀ ਬਾਰੇ ਜੋ ਬੋਲਿਆ ਉਸ ਦੀ ਅਸੀਂ ਘੋਰ ਨਿੰਦਾ ਕਰਦੀ ਹੈ ਅਤੇ ਉਸੀ ਸਮੇਂ ਕਿਸੀ ਵੀਰ ਦੇ ਸਵਾਲ ਦਾ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਜਵਾਬ ਦਿੱਤਾ ਗਿਆ ਇਸ ਦੀ ਪੂਰਾ ਪੰਜਾਬ ਨਿੰਦਾ ਕਰ ਰਿਹਾ ਹੈ। ਉਹ ਇੱਕ ਬਹੁਤ ਵੱਡੇ ਕਲਾਕਾਰ ਹਨ । ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਸੇ ਦੌਰਾਨ ਕੁਝ ਅਜਿਹੇ ਲੋਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਦਾ ਕਹਿਣਾ ਸੀ ਕਿ ਗੁਰਦਾਸ ਮਾਨ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਤੇ ਉਹ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਬਹੁਤ ਵਧੀਆ ਗੀਤਕਾਰ ਅਤੇ ਬਹੁਤ ਪੁਰਾਣੇ ਗਾਇਕ ਹਨ ਉਹ ਹਮੇਸ਼ਾ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਰਹੇ ਹਨ। ਜੇਕਰ ਲੱਖਾਂ ਦੀ ਭੀੜ ਵਿੱਚ ਓਹਨਾ ਤੋਂ ਕੋਈ ਅਜਿਹੀ ਗੱਲ ਉਨ੍ਹਾਂ ਦੇ ਮੂੰਹੋਂ ਨਿਕਲ ਵੀ ਗਈ ਹੈ ਤਾਂ ਇਸ ਨੂੰ ਕੋਈ ਵੱਡਾ ਮਸਲਾ ਬਣਾ ਕੇ ਨਹੀਂ ਪੇਸ਼ ਕਰਨਾ ਚਾਹੀਦਾ।
Last Updated : Sep 29, 2019, 5:36 PM IST