ਕੋਰੋਨਾ ਟੈਸਟ ਦੀ ਰਿਪੋਰਟ ਲੈਣ ਲਈ ਲੋਕ ਹੋ ਰਹੇ ਖੱਜਲ ਖੁਆਰ
ਮਾਨਸਾ: ਕੋਰੋਨਾ ਦੇ ਮਾਮਲੇ ਜਿਥੇ ਤੇਜ਼ੀ ਨਾਲ ਵੱਧ ਰਹੇ ਹਨ ਉਥੇ ਹੀ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਮਾਨਸਾ 'ਚ ਲੋਕ ਕੋਰੋਨਾ ਟੈਸਟ ਦੀ ਰਿਪੋਰਟ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ। ਇਸ ਨੂੰ ਲੈਕੇ ਲੋਕਾਂ ਦਾ ਕਹਿਣਾ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਕਈ-ਕਈ ਦਿਨ ਕੋਰੋਨਾ ਦੀ ਰਿਪੋਰਟ ਨਹੀਂ ਦਿੱਤੀ ਜਾ ਰਹੀ। ਜਿਸ ਕਾਰਨ ਉਹ ਹਸਪਤਾਲ ਦੇ ਗੇੜੇ ਲਗਾਉਣ ਲਈ ਮਜ਼ਬੂਰ ਹਨ। ਇਸ ਨੂੰ ਲੈਕੇ ਐੱਸਐੱਮਓ ਦਾ ਕਹਿਣਾ ਕਿ ਜਲਦ ਉਨ੍ਹਾਂ ਵਲੋਂ ਸਿਸਟਮ ਕੀਤਾ ਜਾ ਰਿਹਾ ਹੈ ਕਿ ਲੋਕ ਘਰ ਬੈਠੇ ਹੀ ਆਪਣੀ ਕੋਰੋਨਾ ਰਿਪੋਰਟ ਸਬੰਧੀ ਜਾਣਕਾਰੀ ਹਾਸਲ ਕਰ ਸਕਣ।