ਪਟਿਆਲਾ ਪੁਲਿਸ ਨੇ ਸੁਲਝਾਈ ਬਜ਼ੁਰਗ ਮਹਿਲਾ ਦੇ ਕਤਲ ਕੇਸ ਦੀ ਗੁੱਥੀ
ਪਟਿਆਲਾ ਪੁਲਿਸ ਨੇ 65 ਸਾਲਾਂ ਬਜ਼ੁਰਗ ਮਹਿਲਾ ਦੇ ਅੰਨ੍ਹੇ ਕਤਲ ਦੇ ਕੇਸ ਨੂੰ 96 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐਡਵੋਕੇਟ ਨਰਿੰਦਰ ਸਿੰਗਲਾ, ਸਾਬਕਾ ਚੇਅਰਮੈਨ ਬਾਰ ਕੌਂਸਲ, ਪੰਜਾਬ, ਹਰਿਆਣਾ ਅਤੇ ਚੰਡੀਗੜ ਦੀ ਪਤਨੀ ਕਮਲੇਸ਼ ਸਿੰਗਲਾ ਦਾ ਚਾਰ ਦਿਨ ਪਹਿਲਾਂ ਉਸਦੇ ਘਰ ਵਿੱਚ, ਉਸਦੇ ਚਿਹਰੇ ਅਤੇ ਹੱਥਾਂ ਨੂੰ ਪੈਕਿੰਗ ਟੇਪ ਨਾਲ ਲਪੇਟ ਕੇ ਕਤਲ ਕਰ ਕੀਤਾ ਗਿਆ ਸੀ। ਦੋਸ਼ੀ ਕੀਮਤੀ ਚੀਜ਼ਾਂ, ਗਹਿਣਿਆਂ ਅਤੇ ਨਕਦੀ ਲੈ ਕੇ ਭੱਜ ਗਏ ਸਨ। ਇਸ ਸੰਬੰਧ ਵਿਚ 21.04.21 ਨੂੰ ਪੁਲਿਸ ਥਾਣਾ ਲਾਹੌਰੀ ਗੇਟ ਵਿਚ ਕੇਸ ਦਰਜ ਕੀਤਾ ਗਿਆ ਸੀ।