ਪਰਨੀਤ ਕੌਰ ਨੇ ਆਪਣੇ ਘਰ ਮੋਤੀ ਬਾਗ ਆਉਣ ਲਈ ਦਿੱਤਾ ਸੱਦਾ
ਲੋਕ ਸਭਾ ਚੋਣਾ ਦੇ ਨੇੜੇ ਆਉਂਦਿਆ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਮ ਲੋਕਾਂ ਵਿੱਚ ਵਿਚਰ ਰਹੀ ਹੈ। ਪਟਿਆਲਾ ਤੋਂ ਲੋਕ ਸਭਾ ਹਲਕੇ ਦੀ ਉਮੀਦਵਾਰ ਪਰਨੀਤ ਕੌਰ ਨੇ 24 ਤਰੀਕ ਨੂੰ ਆਮ ਲੋਕਾਂ ਨੂੰ ਆਪਣੇ ਘਰ ਮੋਤੀ ਬਾਗ ਦੇ ਵਿੱਚ ਆ ਕੇ ਮਿਲਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਘਰ ਮਿਲਣ ਆਉਂਦੇ ਹਨ ਪਰ ਚੋਣਾਂ ਦੇ ਕੰਮ ਦੇ ਰੁਝੇਵੇ ਦੇ ਚੱਲਦਿਆ ਘਰੋਂ ਬਾਹਰ ਹੋਣ ਕਾਰਨ ਉਹ ਮਿਲ ਨਹੀਂ ਪਾਉਂਦੇ। ਗੌਰਤਲਬ ਹੈ ਕਿ ਵਿਰੋਧੀ ਹਮੇਸ਼ਾ ਤੋਂ ਹੀ ਮੋਤੀ ਮਹਿਲ ਅੰਦਰ ਆਮ ਜਨਤਾ ਦੇ ਜਾਣ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ 'ਤੇ ਨਿਸ਼ਾਨੇ ਸਾਧਦੇ ਰਹੇ ਹਨ ਤੇ ਚੋਣਾਂ 'ਚ ਇਸ ਨੂੰ ਸਿਆਸੀ ਮੁੱਦਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।