ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ NGO ਨੇ ਵੰਡੇ ਕਪੜੇ ਦੇ ਬੈਗ
ਭਾਰਤੀ ਸਰਕਾਰ ਨੇ ਜਿਖੇ ਗਾਂਧੀ ਦੇ 150ਵੇਂ ਜਮਨ ਦਿਹਾੜੇ ਨੂੰ ਸਮਰਪਿਤ ਕਰ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਲਈ ਕੰਮ ਕਰ ਰਹੀ ਹੈ ਉਥੇ ਹੀ ਪਠਾਨਕੋਟ ਸ਼ਹਿਰ ਦੀ ਇੱਕ ਮਹਿਲਾ ਐੱਨਜੀਓ ਵੱਲੋਂ ਗਾਂਧੀ ਚੌਕ ਵਿੱਚ ਸਮਾਨ ਖਰੀਦਣ ਆਏ ਲੋਕਾਂ ਨੂੰ ਕਪੜੇ ਦੇ ਬੈਗ ਵੰਡੇ ਗਏ। ਸੰਸਥਾ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰ ਕੇ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਵਿੱਚ ਆਪਣਾ ਸਹਿਯੋਗ ਦਿੱਤਾ ਜਾਵੇ। ਦੱਸਣਯੋਗ ਹੈ ਇਹ ਕਪੜੇ ਦੇ ਬੈਗ ਸੰਸਥਾ ਵੱਲੋਂ ਮਹਿਲਾਵਾਂ ਤੋਂ ਬਣਵਾਏ ਗਏ ਹਨ। ਮੇਅਰ ਵੱਲੋਂ ਸੰਸਥਾ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਵੱਲੋਂ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ।