ਨਰਸਾ ਦਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਹੁਸ਼ਿਆਰਪੁਰ: ਜੁਆਇੰਟ ਐਕਸ਼ਨ ਨਰਸਿੰਗ ਕਮੇਟੀ (Joint Action Nursing Committee) ਅਤੇ ਯੂ.ਟੀ. (UT) ਦੇ ਸੱਦੇ ‘ਤੇ ਸਰਕਾਰੀ ਹਸਪਤਾਲ (Government Hospital) ਨਰਸਿੰਗ ਐਸੋਸੀਏਸ਼ਨ (Nursing Association) ਅਤੇ ਸਮੂਹ ਨਰਸਿੰਗ ਸਟਾਫ (Nursing staff) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰਨ ਤੌਰ ‘ਤੇ ਕੰਮਕਾਜ ਠੱਪ ਕਰਕੇ ਹੜਤਾਲ (Strike) ਕੀਤੀ ਗਈ ਹੈ। ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਗੁਰਜੀਤ ਕੌਰ ਨੇ ਦੱਸਿਆ ਕਿ 6ਵੇਂ ਪੇਅ ਕਮਿਸ਼ਨ (Pay Commission) ਦੀਆਂ ਤਰੁੱਟੀਆਂ ਨੂੰ ਲੈ ਕੇ ਪੰਜਾਬ ਨਰਸਿੰਗ ਐਸੋਸੀਏਸ਼ਨ ਦੀਆਂ ਸਮੂਹ ਨਰਸਿਜ਼ ਜੁਲਾਈ 2021 ਤੋਂ ਸੰਘਰਸ਼ ਕਰ ਰਹੀਆਂ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਹੈ ਕਿ 6ਵੇਂ ਪੇਅ ਕਮਿਸ਼ਨ(Pay Commission) 2020 ਵਿੱਚ ਨਵੇਂ ਭਰਤੀ ਕੀਤੇ ਗਏ ਨਰਸਿੰਗ ਸਟਾਫ਼ (Nursing staff) ਨੂੰ ਪੰਜਾਬ ਦੀ ਕਮਿਸ਼ਨ ਦੇ ਅੰਦਰ ਲਿਆਂਦਾ ਜਾਵੇ।