ਧੀ ਨਾਲ ਬਲਤਕਾਰ ਕਰਨ ਵਾਲੇ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ
ਸਮਰਾਲਾ ਦੇ ਪਿੰਡ ਚਹਿਲਾਂ ਦੇ ਵਿੱਚ ਇੱਕ ਵਿਅਕਤੀ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਲੁਧਿਆਣਾ ਜੇਲ੍ਹ ਵਿੱਚ ਆਪਣੀ 14 ਸਾਲਾਂ ਧੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਅੰਦਰ ਸੀ। 24 ਮਾਰਚ ਨੂੰ ਜੇਲ ਤੋਂ ਬੇਲ ਤੇ ਆਇਆ ਸੀ। ਜਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ, ਅਜੇ ਇਹ ਨਹੀ ਪਤਾ ਚੱਲ ਸਕਿਆ ਕਿ ਮ੍ਰਿਤਕ ਨੂੰ ਗੋਲੀ ਕਿਸ ਤਰ੍ਹਾ ਵੱਜੀ।