ਪੰਜਾਬ

punjab

ਰੋਪੜ ਵਿੱਚ ਲਾਇਆ ਗਿਆ ਰੁਜ਼ਗਾਰ ਮੇਲਾ, ਬੇਰੁਜ਼ਗਾਰਾਂ ਨੂੰ ਮਿਲਿਆ ਰੁਜ਼ਗਾਰ

By

Published : Oct 23, 2019, 10:51 AM IST

ਸੂਬੇ ਵਿੱਚ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਘਰ-ਘਰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ। ਇਸ ਤਹਿਤ ਹੀ ਰੋਪੜ ਵਿੱਚ ਬੇਰੁਜ਼ਗਾਰਾਂ ਲਈ ਰੁਜ਼ਗਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੱਤ ਨਿੱਜੀ ਕੰਪਨੀਆਂ ਵੱਲੋਂ ਬੇਰੁਜ਼ਗਾਰਾਂ ਦੀ ਇੰਟਰਵਿਊ ਲੈ ਕੇ ਉਨ੍ਹਾਂ ਨੂੰ ਮੌਕੇ 'ਤੇ ਹੀ ਨਿਯੁਕਤੀ ਪੱਤਰ ਦਿੱਤੇ ਗਏ। ਇਸ ਬਾਰੇ ਰੁਜ਼ਗਾਰ ਦਫ਼ਤਰ ਰੋਪੜ ਦੇ ਸੰਚਾਲਕ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਲੱਗਿਆ ਰੁਜ਼ਗਾਰ ਮੇਲਾ ਬਹੁਤ ਕਾਮਯਾਬ ਮੇਲਾ ਰਿਹਾ ਹੈ। ਇਸ ਵਿੱਚ 400 ਤੋਂ ਵੀ ਵੱਧ ਬੇਰੁਜ਼ਗਾਰ ਨੌਜਵਾਨਾਂ ਨੇ ਇੰਟਰਵਿਊ ਦਿੱਤੀਆਂ।

ABOUT THE AUTHOR

...view details