ਪੰਜਾਬ

punjab

By

Published : Oct 21, 2020, 11:21 AM IST

ETV Bharat / videos

ਬਾਇਓ ਮੈਡੀਕਲ ਵੇਸਟ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ ਜ਼ਰੂਰੀ: ਦੇਵੇਂਦਰ ਦਲਾਈ

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਇਲਾਜ ਦੌਰਾਨ ਇੱਕਠੇ ਹੋਏ ਬਾਇਓ ਮੈਡੀਕਲ ਵੇਸਟ ਦੇ ਸਹੀ ਨਿਪਟਾਰੇ ਲਈ ਸਿਹਤ ਵਿਭਾਗ ਤੇ ਬਾਈਓਮੈਡੀਕਲ ਵੇਸਟ ਮੈਨੇਜਮੈਂਟ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਸ ਗੱਲ ਉੱਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ਕਿ ਇਸ ਨਾਲ ਵਾਤਾਵਰਣ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਦੇ ਆਈਐਫਐਸ ਮੁਖੀ ਜੰਗਲਾਤ ਤੇ ਚੀਫ ਵਾਈਲਡ ਲਾਈਫ ਵਾਰਡਨ ਦੇਵੇਂਦਰ ਦਲਾਈ ਨੇ ਦੱਸਿਆ ਕਿ ਬਾਈਓਮੈਡੀਕਲ ਵੇਸਟ ਮੈਨੇਜਮੈਂਟ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਮੁਤਾਬਕ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਸੈਂਟਰਾਂ 'ਚ ਇਲਾਜ ਦੇ ਦੌਰਾਨ ਭਰਤੀ ਕੁੱਝ ਲੋਕਾਂ ਵੱਲੋਂ ਖਾਣਾ ਅਤੇ ਹੋਰਨਾਂ ਚੀਜ਼ਾਂ ਵੀ ਬਾਇਓ ਮੈਡੀਕਲ ਵੇਸਟ 'ਚ ਸੁੱਟੀਆਂ ਜਾ ਰਹੀਆਂ ਸਨ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਅਧਿਅਨ ਕੀਤਾ ਗਿਆ। ਦੇਵੇਂਦਰ ਦਲਾਈ ਨੇ ਕਿਹਾ ਕਿ ਜੋ ਲੋਕ ਘਰ 'ਚ ਕੁਆਰੰਟੀਨ ਹਨ, ਉਹ ਆਪਣਾ ਮਾਸਕ ਤੇ ਗਲਵਸ ਆਦਿ ਵੱਖ ਤਰੀਕੇ ਨਾਲ ਪੈਕ ਕਰਕੇ ਰੱਖ ਸਕਦੇ ਹਨ।

ABOUT THE AUTHOR

...view details