ਇਤਿਹਾਸਕ ਸਾਂਝੀਵਾਲਤਾ ਯਾਤਰਾ ਸਰਹਿੰਦ ਪਹੁੰਚੀ
ਸ੍ਰੀ ਫ਼ਤਿਹਗੜ੍ਹ ਸਾਹਿਬ : ਇਤਿਹਾਸਕ ਸਾਂਝੀਵਾਲਤਾ ਮੀਰਾ ਚਲੀ ਸਤਿਗੁਰੂ ਦੇ ਧਾਮ ਯਾਤਰਾ ਸਰਹਿੰਦ ਪਹੁੰਚਣ 'ਤੇ ਵੱਖ-ਵੱਖ ਸਮਾਜ ਭਲਾਈ ਸੰਸਥਾਵਾਂ ਨੇ ਭਰਮਾ ਸਵਾਗਤ ਕੀਤਾ। ਇਸ ਮੌਕੇ ਮਹੰਤ ਬਾਲ ਯੋਗੀ ਸੁਤੰਤਰਪਾਲ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੂਰਬ ਨੂੰ ਸਮਰਪਿਤ ਇਹ ਇਤਿਹਾਸਕ ਸਾਂਝੀਵਾਲਤਾ ਯਾਤਰਾ 19 ਨਵੰਬਰ ਸ਼ੁਰੂ ਹੋਕੇ ਰਾਜਸਥਾਨ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ 29 ਨਵੰਬਰ ਨੂੰ ਚੱਕ ਹਕੀਮ ਫਗਵਾੜਾ ਵਿਖੇ ਸੰਪੂਰਨ ਹੋਵੇਗੀ। ਉਨ੍ਹਾਂ ਦਸਿਆ ਕਿ ਪੰਜਾਬ ਦੇ ਮਹੋਲ ਨੂੰ ਕੁਝ ਲੋਕ ਖਰਾਬ ਕਰਨਾ ਚਹੁੰਦੇ ਹਨ ਜਿਨ੍ਹਾ ਤੋਂ ਹਰ ਇਕ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਦੇ ਨਾਲ ਹੀ ਸਮਾਜ ਸੇਵਕ ਜਗਦੀਸ ਵਰਮਾ ਨੇ ਕਿਹਾ ਕਿ ਸੰਤ ਸਮਾਜ ਵਲੋਂ ਸ਼ੁਰੂ ਕੀਤੀ ਯਾਤਰਾ ਸਾਰਿਆਂ ਦਾ ਆਪਸੀ ਭਾਈਚਾਰਾ ਮਜ਼ਬੂਤ ਕਰਨ ਲਈ ਕੱਢੀ ਗਈ। ਉਨ੍ਹਾਂ ਕਿਹਾ ਕਿ ਸੰਤਾਂ ਵਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ।