ਝੁੱਗੀਆਂ 'ਚ ਰਹਿਣ ਵਾਲੇ ਬਿਮਾਰ ਲੋਕਾਂ ਲਈ ਫਰਿਸ਼ਤਾ ਬਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਡਾਕਟਰ
ਗੁਰਦਾਸਪੁਰ: ਕਰਫਿਊ ਦੇ ਦੌਰਾਨ ਬਟਾਲਾ ਪੁਲਿਸ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਬਟਾਲਾ ਪੁਲਿਸ ਵੱਲੋਂ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਇੱਕ ਪ੍ਰਵਾਸੀ ਮਜਦੂਰ ਦੀ ਛੋਟੀ ਜਿਹੀ ਬੱਚੀ ਦਾ ਇਲਾਜ ਕਰਵਾਇਆ ਗਿਆ ਹੈ। ਬਟਾਲਾ ਦੇ ਏਸੀਪੀ ਜਸਬੀਰ ਸਿੰਘ ਤੇ ਪੁਲਿਸ ਵਿਭਾਗ ਦੇ ਡਾਕਟਰ ਵਿਕਰਮਜੀਤ ਸਿੰਘ ਦੀ ਇੱਕ ਟੀਮ ਪ੍ਰਵਾਸੀ ਮਜਦੂਰ ਦੀ ਬੇਟੀ ਦੇ ਇਲਾਜ ਲਈ ਪੁਜੇ। ਇਸ ਬਾਰੇ ਡਾ. ਵਿਕਰਮਜੀਤ ਨੇ ਦੱਸਿਆ ਕਿ ਬੱਚੀ ਦਾ ਹੱਥ 10 ਦਿਨ ਪਹਿਲਾਂ ਸੜ ਗਿਆ ਸੀ, ਜਿਸ ਕਾਰਨ ਬੱਚੀ ਬੇਹਦ ਤਕਲੀਫ 'ਚ ਸੀ।