ਬੁਲੇਟ ਮੋਟਰਸਾਈਕਲ 'ਤੇ ਆਈ ਲਾੜੀ ਦੀ ਡੋਲੀ
ਪਠਾਨਕੋਟ: ਕਰਫ਼ਿਊ ਦੇ ਦੌਰਾਨ ਇਕ ਬੈਂਕ ਕਰਮਚਾਰੀ ਵਿਆਹ ਉੱਤੇ ਘੱਟ ਖਰਚ ਕਰਨ ਦਾ ਸੰਦੇਸ਼ ਦਿੰਦਿਆ ਆਪਣੀ ਲੈਕਚਰਾਰ ਲਾੜੀ ਨੂੰ ਬੁਲੇਟ ਮੋਟਰਸਾਈਰਲ ਉੱਤੇ ਹੀ ਵਿਆਹ ਕੇ ਲੈ ਆਇਆ। ਬੈਂਕ ਕਰਮਚਾਰੀ ਅਭਿਨੰਦਨ ਨੇ ਕਿਹਾ ਕਿ ਉਸ ਦੇ ਮਨ ਵਿੱਚ ਸ਼ੁਰੂ ਤੋਂ ਹੀ ਖਵਾਹਿਸ਼ ਸੀ ਕਿ ਉਹ ਬੁਲੇਟ ਮੋਟਰਸਾਈਕਲ 'ਤੇ ਆਪਣੀ ਦੁਲਹਨ ਲੈ ਕੇ ਆਪਣੇ ਘਰ ਆਵੇਗਾ, ਜੋ ਕਿ ਪੂਰੀ ਹੋ ਗਈ ਹੈ। ਲਾੜੀ ਨੇ ਵੀ ਇਸ ਗੱਲ ਉੱਤੇ ਖੁਸ਼ੀ ਜਤਾਈ। ਦੱਸ ਦੇਈਏ ਕਿ ਲਾੜੇ ਦੇ ਪਿਤਾ ਅਧਿਆਪਕ ਅਤੇ ਮਾਤਾ ਸਿਹਤ ਵਿਭਾਗ ਵਿੱਚ ਸੇਵਾ ਦੇ ਰਹੇ ਹਨ।