ਪੰਜਾਬ

punjab

By

Published : Jul 2, 2021, 7:01 PM IST

ETV Bharat / videos

ਸਰਕਾਰੀ ਡਾਕਟਰਾਂ ਦਾ ਸੂਬਾ ਸਰਕਾਰ ਖ਼ਿਲਾਫ਼ ਹੱਲਾ ਬੋਲ ਪ੍ਰਦਰਸ਼ਨ

ਫਿਰੋਜ਼ਪੁਰ: ਪੰਜਾਬ ਸਰਕਾਰ ਦੇ ਸੱਤਾ ਵਿੱਚ ਰਹਿਣ ਦਾ ਸਮਾਂ ਇੱਕ ਸਾਲ ਤੋਂ ਘੱਟ ਰਹਿ ਗਿਆ ਹੈ, ਪਰ ਪੰਜਾਬ ਦੇ ਸਰਕਾਰੀ ਮੁਲਾਜ਼ਮ ਤੇ ਹਰ ਵਰਗ ਸਰਕਾਰ ਦੀ ਪਿਛਲੀ ਚਾਰ ਸਾਲਾਂ ਦੀ ਕਾਰੁਜ਼ਗਾਰੀ ਤੋਂ ਨਾਂ ਖੁਸ਼ ਹਨ, ਜਿਸਦੇ ਤਹਿਤ ਸਿਵਲ ਹਸਪਤਾਲ ਫਿਰੋ਼ਜਪੁਰ ਵਿਖੇ ਡਾਕਟਰਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬੇ ਭਰ ਵਿੱਚ ਫਰੰਟ ਲਾਇਨ ’ਤੇ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਸਰਕਾਰ ਵੱਲੋਂ 25 ਪ੍ਰਤੀਸ਼ਤ ਐਨ.ਪੀ.ਏ. ਦਿੱਤਾ ਜਾਂ ਰਿਹਾ ਸੀ, ਜਿਸਨੂੰ ਡਾਕਟਰਾਂ ਦੀ ਮੰਗ ਅਨੁਸਾਰ 33 ਪ੍ਰਤੀਸ਼ਤ ਕਰਨ ਦੀ ਬਜਾਏ 25 ਫੀਸਦੀ ਤੋਂ 20 ਫੀਸਦੀ ਕਰ ਦਿੱਤਾ ਗਿਆ ਹੈ, ਅਤੇ ਨਾਲ ਹੀ ਹੜਤਾਲ ਦੌਰਾਨ ਡਾਕਟਰਾਂ ਦੀ ਬਦਲੀ ਕਰਨ ਦੇ ਵਿਰੋਧ ਵਜੋਂ ਡਾਕਟਰਾਂ ਵੱਲੋਂ ਸਿਵਲ ਹਸਪਤਾਲ ’ਚ ਸਿਹਤ ਵਿਭਾਗ ਪੰਜਾਬ ਅਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ABOUT THE AUTHOR

...view details