ਕਿਸਾਨਾਂ ਦੇ ਜੀਓ ਸਿਮ ਬੰਦ ਕਰਵਾਉਣ ਦੇ ਐਲਾਨ ਨੂੰ ਸਮਰਥਨ
ਜਲੰਧਰ:ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਅੰਦੋਲਨ ਵਿਚਾਲੇ ਜਿਥੇ ਪੀਐਮ ਮੋਦੀ ਵੱਲੋਂ "ਮਨ ਕੀ ਬਾਤ" ਪ੍ਰਗੋਰਾਮ ਕਰਨ 'ਤੇ ਕਿਸਾਨਾਂ ਨੇ ਥਾਲੀਆਂ ਵਜਾ ਕੇ ਵਿਰੋਧ ਕੀਤਾ ਗਿਆ, ਉਥੇ ਹੀ ਦੂਜੇ ਪਾਸੇ ਜਲੰਧਰ ਦੇ ਪਿੰਡ ਗਾਖਲਾਂ 'ਚ ਨੌਜਵਾਨਾਂ ਨੇ ਰੋਸ ਵਜੋਂ ਜੀਓ ਸਿਮ ਬੰਦ ਕਰਵਾਏ ਜਾਣ ਤੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਨੌਜਵਾਨਾਂ ਨੇ ਪਿੰਡ 'ਚ ਜੀਓ ਸਿਮ ਪੋਰਟ ਕਰਵਾਉਣ ਲਈ ਵਿਸ਼ੇਸ਼ ਸਟਾਲ ਲਗਾਇਆ ਤੇ 50 ਲੋਕਾਂ ਦੇ ਸਿਮ ਪੋਰਟ ਕਰਵਾਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਅਣਗੋਹਲਿਆਂ ਕਰਦੇ ਹੋਏ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਇਸ ਲਈ ਉਹ ਖੇਤੀ ਕਾਨੂੰਨਾ ਦਾ ਵਿਰੋਧ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਹੋਣ ਤੱਕ ਵਿਰੋਧ ਜਾਰੀ ਰਹੇਗਾ।