ਨਿਰਵਿਘਨ ਬਿਜਲੀ ਨਾ ਦੇਣ 'ਤੇ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ
ਫਿਰੋਜ਼ਪੁਰ: ਆਪਣੀਆਂ ਮੰਗਾਂ ਨੂੰ ਲੈਕੇ ਜ਼ੀਰਾ ਮੱਖੂ ਹਾਈਵੇਅ 'ਤੇ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ। ਕਿਸਾਨਾਂ ਦਾ ਕਹਿਣਾ ਕਿ ਪਹਿਲਾਂ ਹੀ ਮਹਿੰਗਾਈ ਨੇ ਬੁਰਾ ਹਾਲ ਕੀਤਾ ਹੋਇਆ ਹੈ, ਜਿਸ ਕਾਰਨ ਡੀਜਲ ਦੇ ਭਾਅ ਅਸਮਾਨੀ ਲੱਗ ਰਹੇ ਹਨ, ਹੁਣ ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਮੋਟਰਾਂ 'ਤੇ ਪੂਰਾ ਸਮਾਂ ਬਿਜਲੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦਾ ਕਹਿਣਾ ਕਿ ਡੀਜ਼ਲ ਮਹਿੰਗਾ ਹੋਣ ਕਾਰਨ ਜਰਨੇਟਰ ਰਾਹੀ ਫਸਲਾਂ ਨੂੰ ਪਾਣੀ ਦੇਣਾ ਬਹੁਤ ਮਹਿੰਗਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਕਦਮਾਂ 'ਤੇ ਕਿਸਾਨਾਂ ਦਾ ਗਲ ਘੁੱਟਣ 'ਤੇ ਤੁਰੀ ਹੋਈ ਹੈ। ਇਸ ਮੌਕੇ ਪਹੁੰਚੇ ਐਕਸੀਅਨ ਦਾ ਕਹਿਣਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪਟਿਆਲਾ ਭੇਜ ਦਿੱਤਾ ਗਿਆ ਹੈ ਤੇ ਜਲਦ ਹੀ ਸਮੱਸਿਆ ਦਾ ਹੱਲ ਵੀ ਨਿਕਲੇਗਾ।