ਅਬੋਹਰ ਵਿਖੇ ਭਾਜਪਾ ਦੀ ਹੋ ਰਹੀ ਮੀਟਿੰਗ ਦਾ ਕਿਸਾਨ ਜਥੇਬੰਦੀ ਨੇ ਕੀਤਾ ਵਿਰੋਧ
ਅਬੋਹਰ: ਇੱਥੋਂ ਦੀ ਅਰੋੜਵੰਸ ਧਰਮਸ਼ਾਲਾ ਦੇ ਬਾਹਰ ਸਥਿਤੀ ਉਸ ਵੇਲੇ ਤਨਾਅ ਪੂਰਨ ਬਣ ਗਈ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਕਾਰਕੁਨਾਂ ਨੇ ਧਰਮਸ਼ਾਲਾ ਦੇ ਅੰਦਰ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਚਲ ਰਹੀ ਮੀਟਿੰਗ ਦਾ ਵਿਰੋਧ ਕਰਦਿਆਂ ਨਾਰੇਬਾਜੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਹੱਦਾਂ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਸਰਕਾਰ ਉਨ੍ਹਾਂ ਮੰਗਾਂ ਨੂੰ ਮੰਨ ਨਹੀਂ ਰਹੀ। ਇਸ ਦੇ ਵਿਰੋਧ ਵਿੱਚ ਉਹ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰ ਰਹੇ ਹਨ। ਭਾਜਪਾ ਆਗੂ ਨੇ ਕਿਹਾ ਕਿ ਉਹ ਨਗਰ ਕੌਂਸਲ ਦੀ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਮੀਟਿੰਗ ਕਰ ਰਹੇ ਸੀ ਕਿ ਵਿੱਚ ਹੀ ਕਿਸਾਨ ਆਗੂ ਨੇ ਹੰਗਾਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗੱਲ ਟੇਬਲ 'ਤੇ ਹੋਵੇਗੀ ਤੇ ਉਥੇ ਹੀ ਇਸ ਮਸਲੇ ਦਾ ਹਲ ਹੋਵੇਗਾ।