ਪੰਜਾਬ

punjab

By

Published : Nov 18, 2020, 3:41 PM IST

ETV Bharat / videos

ਨਹਿਰ ’ਚ ਪਾਣੀ ਆਉਣ ਕਾਰਨ ਪੁੱਲ ਦਾ ਕੰਮ ਅੱਧ-ਅਧੂਰਾ, ਲੋਕਾਂ ਲਈ ਬਣਿਆ ਜੰਜਾਲ

ਲਹਿਰਾਗਾਗਾ: ਲਹਿਰਾਗਾਗਾ ਸੁਨਾਮ ਜਾਖਲ ਬਾਈਪਾਸ ਰੋਡ ਤੋਂ ਲੰਘਦੀ ਘੱਗਰ ਬ੍ਰਾਂਚ ਨਹਿਰ ਉੱਤੇ ਬਣ ਰਹੇ ਪੁੱਲ ਵਿਭਾਗ ਦੀ ਕਥਿਤ ਲਾਪ੍ਰਵਾਹੀ ਦੇ ਚਲਦੇ ਸ਼ਹਿਰ ,ਇਲਾਕਾ ਤੇ ਰਾਹਗੀਰਾਂ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਘੱਗਰ ਬ੍ਰਾਂਚ ਨਹਿਰ ਦੇ ਟੁੱਟੇ ਪੁੱਲ ਦੇ ਕੰਮ ਨੂੰ ਪਾਣੀ ਆਉਣ ਕਾਰਨ ਵਿਭਾਗ ਨੇ ਵਿਚਾਲੇ ਛੱਡ ਕੇ ਉਥੇ ਬਣੇ ਇੱਕ ਆਰਜ਼ੀ ਰਸਤੇ ਨੂੰ ਬੰਦ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਲੰਘਣ ਵਿੱਚ ਖ਼ਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਵਿਭਾਗ ਨੂੰ ਅਪੀਲ ਕੀਤੀ ਕਿ ਪਹਿਲਾਂ ਉਹ ਲੋਕਾਂ ਦੇ ਆਉਣ ਜਾਣ ਲਈ ਇੱਕ ਅਰਜ਼ੀ ਰਸਤਾ ਜ਼ਰੂਰ ਬਣਾਉਣ ਬਾਅਦ ਵਿੱਚ ਪੁੱਲ ਦੇ ਨਿਰਮਾਣ ਦਾ ਕੰਮ ਕਰਨ। ਪੀ.ਡਬਲਿਯੂ.ਡੀ ਦੇ ਜੇਈ ਨੇ ਕਿਹਾ ਕਿ ਨਹਿਰੀ ਵਿਭਾਗ ਨੇ ਪਾਣੀ ਛੱਡਣ ਕਰਕੇ ਉਹ ਨਹਿਰ ’ਚ ਮਿੱਟੀ ਪਾ ਕੇ ਬਣਾਏ ਆਰਜ਼ੀ ਰਸਤੇ ਨੂੰ ਖ਼ਤਮ ਕਰ ਰਹੇ ਹਨ ਕਿਉਂਕਿ ਨਹਿਰ ’ਚ ਫੁਲ ਪਾਣੀ ਆਉਣ ਕਾਰਨ ਲਹਿਰਾਗਾਗਾ ਦੇ ਡੁੱਬਣ ਦਾ ਖ਼ਤਰਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੁਬਾਰਾ ਬੰਦੀ ਮਿਲਣ ’ਤੇ 10-15 ਦਿਨਾਂ ’ਚ ਕੰਮ ਪੂਰਾ ਕਰ ਦਿੱਤਾ ਜਾਵੇਗਾ।

ABOUT THE AUTHOR

...view details