ਕਰਫਿਊ ਕਾਰਨ ਮਜ਼ਦੂਰ ਵਰਗ ਹੋ ਰਿਹਾ ਪਰੇਸ਼ਾਨ
ਮਲੇਰਕੋਟਲਾ: ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਚੱਲਦਿਆਂ ਰਾਤ ਦਾ ਕਰਫਿਊ ਅਤੇ ਵੀਕਐਂਡ ਕਰਫਿਊ ਲਗਾਇਆ ਗਿਆ ਹੈ। ਜਿਸ ਕਾਰਨ ਮਜ਼ਦੂਰ ਵਰਗ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਮਜ਼ਦੂਰਾਂ ਦਾ ਕਹਿਣਾ ਕਿ ਉਹ ਪਹਿਲਾਂ ਹੀ ਲੌਕਡਾਊਨ ਕਾਰਨ ਤੰਗੀਆਂ ਝੱਲ ਰਹੇ ਹਨ ਅਤੇ ਹੁਣ ਸਰਕਾਰ ਵਲੋਂ ਕਰਫਿਊ ਲਗਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਕਰਫਿਊ ਦੇ ਸਮੇਂ 'ਚ ਥੋੜੀ ਰਾਹਤ ਦੇਣੀ ਚਾਹੀਦੀ ਹੈ ਤਾਂ ਜੋ ਉਹ ਘਰ ਖਰਚ ਚਲਾ ਸਕਣ।