ਤਾਲੀਆਂ-ਥਾਲੀਆਂ ਦੇ ਚੱਕਰ ਵਿੱਚ ਦੇਸ਼ 'ਸ਼ਹੀਦਾਂ' ਨੂੰ ਭੁੱਲ ਗਿਆ: ਵੇਰਕਾ
ਅੰਮ੍ਰਿਤਸਰ: 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਜਨਰਲ ਡਾਇਰ ਨੇ ਗੋਲਿਆਂ ਦੀ ਬੁਝਾਰ ਨਾਲ ਹਜ਼ਾਰਾਂ ਦੀ ਗਿਣਤੀ 'ਚ ਦੇਸ਼ਵਾਸੀ ਸ਼ਹੀਦ ਹੋਏ ਸਨ। ਹਰ ਸਾਲ ਇਸ ਦਿਨ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਸਾਲ ਕੋਰੋਨਾ ਮਹਾਂਮਾਰੀ ਕਰਕੇ ਸ਼ਰਧਾਜਲੀ ਸਮਾਗਮ ਨਹੀਂ ਹੋਇਆ ਪਰ ਐਮਐਲਏ ਰਾਜ ਕੁਮਾਰ ਵੇਰਕਾ ਨੇ ਜਲ੍ਹਿਆਂਵਾਲਾ ਬਾਗ 'ਚ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 70 ਸਾਲਾਂ ਤੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ ਸਾਇਰਨ ਵਜਾਇਆ ਜਾਂਦਾ ਹੈ ਪਰ ਸਰਕਾਰ ਨੇ 4 ਮੁਲਾਜ਼ਮਾਂ ਨੂੰ ਭੇਜ ਕੇ ਸਾਇਰਨ ਵੀ ਨਹੀਂ ਵਜਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਤਾਲੀਆਂ, ਥਾਲੀਆਂ ਵਜਾਈਆਂ ਜਾ ਰਹੀਆਂ, ਦੀਵੇ ਮੋਮਬੱਤੀਆਂ ਜਗਾਈਆਂ ਜਾ ਸਕਦੀਆਂ ਪਰ ਦੇਸ਼ ਦੇ ਸ਼ਹੀਦਾਂ ਨੂੰ ਯਾਦ ਨਹੀਂ ਕੀਤਾ ਗਿਆ।