'ਕਾਂਗਰਸ ਅਤੇ 'ਆਪ' ਨੇ ਮਿਲ ਕੇ ਕਰਵਾਈ ਦਿੱਲੀ ਹਿੰਸਾ'
ਦਿੱਲੀ ਹਿੰਸਾ ਵਿੱਚ ਪੀਐਫ਼ਆਈ ਦੇ ਪ੍ਰਧਾਨ ਪਰਵੇਜ਼ ਅਤੇ ਸੈਕਟਰੀ ਇਲਿਆਸ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ। ਸਿਰਸਾ ਨੇ ਕਿਹਾ ਕਿ ਆਪ ਦੇ ਸੰਜੇ ਸਿੰਘ ਅਤੇ ਕਾਂਗਰਸ ਦੇ ਉਦਿਤ ਰਾਜ ਦੋਵੇਂ ਪੀਐਫ਼ਆਈ ਦੇ ਸੰਪਰਕ ਵਿੱਚ ਸਨ ਅਤੇ ਇਸ ਤੋਂ ਪੈਸੇ ਲੈਂਦੇ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਵਿੱਚ ਸਾਜ਼ਸ਼ ਦੀ ਤਰ੍ਹਾਂ ਕੰਮ ਕਰੇ ਸੀ।