ਪੰਜਾਬ

punjab

By

Published : Mar 20, 2020, 9:39 PM IST

ETV Bharat / videos

ਕੋਰੋਨਾ ਵਾਇਸਰ ਦੇ ਚਲਦੇ ਚੰਡੀਗੜ੍ਹ ਰੇਲਵੇ ਸਟੇਸ਼ਨ ਹੋਇਆ ਸੁਨਸਾਨ

ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਗਏ ਹਨ। ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਜਨਤਕ ਥਾਵਾਂ ਉੱਤੇ ਭੀੜ ਇੱਕਠੀ ਕਰਨ, ਨਿੱਜੀ ਤੇ ਸਰਕਾਰੀ ਬੱਸਾਂ, ਪਬਲਿਕ ਟਰਾਂਸਪੋਰਟ ਆਦਿ ਉੱਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਤਹਿਤ ਸਕੂਲ ਤੇ ਕਾਲਜ, ਯੂਨੀਵਰਸਿਟੀਆਂ ਨੂੰ ਵੀ 31 ਮਾਰਚ ਤੱਕ ਬੰਦ ਰੱਖਿਆ ਗਿਆ ਹੈ। ਕੋਰੋਨਾ ਵਾਇਰਸ ਦੇ ਡਰ ਦਾ ਅਸਰ ਚੰਡੀਗੜ੍ਹ ਰੇਲਵੇ ਸਟੇਸ਼ਨ ਉੱਤੇ ਵੇਖਣ ਨੂੰ ਮਿਲਿਆ। ਇਸ ਦੌਰਾਨ ਟਿਕਟ ਕਾਊਂਟਰ ਉੱਤੇ ਲੋਕਾਂ ਦੀ ਭੀੜ ਘੱਟ ਨਜ਼ਰ ਆਈ। ਰੇਲਵੇ ਅਧਿਕਾਰੀ ਮਾਸਕ ਪਾ ਕੇ ਕੰਮ ਕਰਦੇ ਨਜ਼ਰ ਆਏ। ਕੋਰੋਨਾ ਵਾਇਰਸ ਕਾਰਨ ਭੀੜ ਨੂੰ ਘੱਟ ਕਰਨ ਲਈ ਰੇਲਵੇ ਵੱਲੋਂ ਪਲੇਟਫਾਰਮ ਟਿਕਟ ਦਾ ਰੇਟ ਵਧਾ ਦਿੱਤਾ ਗਿਆ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਰੇਟ ਵਧਣ ਕਾਰਨ ਉਹ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰੇਲਵੇ ਵਿਭਾਗ ਉਨ੍ਹਾਂ ਨੂੰ ਇਸ ਮਹਿੰਗੀ ਟਿਕਟ ਦੇਣ ਦੇ ਨਾਲ ਸੈਨੇਟਾਇਜਰ ਤੇ ਮਾਸਕ ਉਪਲਬਧ ਕਰਵਾਉਂਦੀ ਤਾਂ ਉਨ੍ਹਾਂ ਦੇ ਪੈਸੇ ਪੂਰੇ ਹੋ ਜਾਂਦੇ। ਉਨ੍ਹਾਂ ਟਿਕਟ ਦੇ ਰੇਟ ਵਧਾਉਣ ਨੂੰ ਗ਼ਲਤ ਦੱਸਿਆ।

ABOUT THE AUTHOR

...view details