ਕੇਂਦਰ ਸਰਕਾਰ ਦਾ ਫ਼ੈਸਲਾ ਗਲਤ, ਝੌਨੇ ਦੀ ਖ੍ਰੀਦ ਜਲਦ ਕੀਤੀ ਜਾਵੇ ਸ਼ੁਰੂ : ਕਿਸਾਨ
ਰੂਪਨਗਰ : ਝੌਨੇ ਦੀ ਦੇਰ ਨਾਲ ਖਰੀਦ ਨੂੰ ਲੈ ਕੇ ਪੰਜਾਬ ਵਿੱਚ ਕਿਸਾਨ ਪ੍ਰਰਦਰਸ਼ਨ ਕਰ ਰਹੇ ਹਨ। ਇਸ ਹੀ ਤਰ੍ਹਾਂ ਰੂਪਨਗਰ ਦੇ ਵਿੱਚ ਅਤੇ ਕਿਸਾਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦਾ ਰਵੱਈਆ ਨਿਹਾਇਤ ਤਾਨਾਸ਼ਾਹੀ ਰਵੱਈਆ ਹੈ। ਕਿਸਾਨੀ ਪਹਿਲਾਂ ਹੀ ਬਹੁਤ ਸੰਕਟ ਦੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ ਅਤੇ ਕੋਈ ਬਹੁਤੀ ਆਰਥਿਕ ਤੌਰ 'ਤੇ ਮੁਨਾਫ਼ੇ ਵਾਲਾ ਸੌਦਾ ਨਹੀਂ ਰਿਹਾ।ਉਥੇ ਹੀ ਕੇਂਦਰ ਸਰਕਾਰ ਵੱਲੋਂ ਇੱਕ ਨਵਾਂ ਨਾਦਰਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਬਾਬਤ ਗਿਆਰਾਂ ਅਕਤੂਬਰ ਤੋਂ ਝੋਨੇ ਦੀ ਚੁਕਾਈ ਸ਼ੁਰੂ ਕੀਤੀ ਜਾਵੇਗੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਚੀਜ਼ ਨੂੰ ਸਖ਼ਤੀ ਨਾਲ ਲੈਂਦੇ ਹੋਏ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਕੋਠੀਆਂ ਦੇ ਅੱਗੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।