ਸੀਸੀਟੀਵੀ ਰਾਹੀਂ ਹਾਈਕੋਰਟ ਵਿੱਚ ਦਾਇਰ ਝੂਠੀ ਪਟੀਸ਼ਨ ਦਾ ਹੋਇਆ ਖੁਲਾਸਾ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮੁਹਾਲੀ ਦੇ ਖਰੜ ਸੀਆਈਏ ਸਟਾਫ਼ ਵਿਰੁੱਧ ਵਿਅਕਤੀ ਨੂੰ ਬੰਧਕ ਬਣਾ ਕੇ ਰੱਖਣ ਵਾਲੀ ਅਰਜ਼ੀ ਉਦੋਂ ਝੂਠੀ ਪੈਂਦੀ ਹੋਈ ਵਿਖਾਈ ਦਿੱਤੀ, ਜਦੋਂ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ। ਇਸ ਮਾਮਲੇ ਸੰਬੰਧੀ ਹਾਈਕੋਰਟ ਵੱਲੋਂ ਆਪਣਾ ਇੱਕ ਵਾਰੰਟ ਅਫ਼ਸਰ ਵਿਜੈ ਗੁਪਤਾ ਰੇਡ ਕਰਨ ਲਈ ਭੇਜਿਆ ਜਾਂਦਾ ਹੈ, ਪਰ ਰੇਡ ਕਰਨ ਗਏ ਅਫ਼ਸਰ ਤੋਂ ਬਾਅਦ ਸੀਆਈਏ ਸਟਾਫ਼ ਥਾਣੇ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਜਿਸ ਵਿੱਚ ਪਹਿਲਾਂ ਥਾਣੇ ਵਿੱਚ ਅਫ਼ਸਰ ਦਾਖ਼ਲ ਹੁੰਦਾ ਹੈ, ਉਸ ਤੋਂ ਬਾਅਦ ਪਿੱਛੇ ਪਿੱਛੇ ਚਲਾਕੀ ਨਾਲ ਉਕਤ ਵਨੀਤ ਗੁਲਾਟੀ ਜਿਸ ਨੂੰ ਹਿਰਾਸਤ ਵਿੱਚ ਰੱਖਣ ਦਾ ਦੋਸ਼ ਲਗਾਇਆ ਹੋਇਆ ਸੀ। ਉਸ ਤੋਂ ਬਾਅਦ ਥਾਣੇ ਵਿੱਚ ਮੌਜੂਦ ਪੁਲਿਸ ਅਧਿਕਾਰੀ ਵਨੀਤ ਗੁਲਾਟੀ ਨੂੰ ਬਾਹਰ ਕੱਢਣ ਲੱਗਦੇ ਹਨ ਕਿ ਉਹ ਆਪਣੇ ਆਪ ਆ ਕੇ ਅੰਦਰ ਬੈਠ ਗਿਆ ਹੈ। ਉਸ ਤੋਂ ਬਾਅਦ ਵਾਰੰਟ ਅਧਿਕਾਰੀ ਪੂਰਾ ਮਾਮਲਾ ਲਿੱਖ ਕੇ ਲੈ ਜਾਂਦੇ ਹਨ ਅਤੇ ਹੁਣ ਇਹ ਮਾਮਲਾ ਹਾਈਕੋਰਟ ਵਿੱਚ ਹੈ। ਹਾਲਾਂਕਿ, ਉਨ੍ਹਾਂ ਵੱਲੋਂ ਸੀਸੀਟੀਵੀ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਇਹ ਕਿੰਨੀ ਕੁ ਸਹੀ ਹੈ ਤੇ ਕਿੰਨੀ ਕੁ ਗ਼ਲਤ, ਪਰ ਇਸ 'ਤੇ ਐਸਪੀ ਹਰਮਨ ਹੰਸ ਦਾ ਕਹਿਣਾ ਹੈ ਕਿ ਮਾਮਲਾ ਵਾਰੰਟ ਅਧਿਕਾਰੀ ਨੇ ਸਾਰੇ ਨੋਟ ਕਰ ਲਿਆ ਹੈ ਉਹ ਆਪਣਾ ਪੱਖ ਹਾਈਕੋਰਟ ਦੇ ਵਿੱਚ ਰੱਖਣਗੇ ਅਤੇ ਹੁਣ ਦੇਖਣਾ ਹੋਵੇਗਾ ਕਿ ਅਸਲੀਅਤ ਕੀ ਹੈ।