ਸਰਹੱਦ ’ਤੇ BSF ਨੇ ਲਗਾਏ ਸੀਸੀਟੀਵੀ ਕੈਮਰੇ
ਫਾਜ਼ਿਲਕਾ:ਗੁਆਂਢੀ ਸੂਬੇ ਵੱਲੋਂ ਲਗਾਤਾਰ ਸਰਹੱਦ ਤੋਂ ਭਾਰਤ ਦੇ ਖਿਲਾਫ਼ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ ਜਿਸ ਦਾ ਮੂੰਹ ਤੋੜ ਜੁਆਬ ਬੀਐਸਐਫ (BSF) ਵੱਲੋਂ ਸਮੇਂ-ਸਮੇਂ ਤੇ ਦਿੱਤਾ ਜਾਂਦਾ ਰਿਹਾ ਹੈ। ਬੀਐਸਐਫ (BSF) ਨੇ ਹੁਣ ਨਸ਼ਾ ਤਸਰਕਰਾਂ (Drug traffickers) ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਸਰਹੱਦ ’ਤੇ ਸੀਸੀਟੀਵੀ (CCTV) ਕੈਮਰੇ ਲਗਾਏ ਹਨ ਤਾਂ ਜੋ ਸਰਹੱਦ (Border) ਉੱਪਰ 24 ਘੰਟੇ ਪੈਨੀ ਨਜ਼ਰ ਰੱਖੀ ਜਾ ਸਕੇ। ਇਸ ਮੌਕੇ ਬੀਐਸਐਫ ਅਧਿਕਾਰੀ (BSF officers) ਵੱਲੋਂ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨ ਹਰ ਪੱਖ ਤੋਂ ਉਨ੍ਹਾਂ ਨੂੰ ਸਹਿਯੋਗ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬੀਐਸਐਫ (BSF) ਵੀ ਉਨ੍ਹਾਂ ਦੀ ਸੁਰੱਖਿਆ ਲਈ ਹਰ ਕਦਮ ਚੁੱਕਦੀ ਹੈ।
Last Updated : Nov 27, 2021, 6:52 PM IST