ਪੰਜਾਬ

punjab

ETV Bharat / videos

ਕੈਪਟਨ ਪੰਜਾਬ ਦੇ ਪਾਣੀਆਂ ਦਾ ਰਾਖਾ ਨਹੀਂ ਲੁਟੇਰਾ: ਡਾ. ਧਰਮਵੀਰ ਗਾਂਧੀ

By

Published : Apr 27, 2019, 11:15 PM IST

ਕੈਪਟਨ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਦਾਅਵੇ ਦੀ ਨਿਖੇਧੀ ਕਰਦਿਆਂ ਪਟਿਆਲਾ ਤੋਂ ਪੀਡੀਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਜਦੋਂ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦਿੱਤਾ ਗਿਆ ਸੀ, ਉਸ ਵੇਲੇ ਪੰਜਾਬ, ਰਾਜਸਥਾਨ ਅਤੇ ਦਿੱਲੀ 'ਚ ਵੀ ਕਾਂਗਰਸ ਦੀ ਸਰਕਾਰ ਸੀ। ਡਾ. ਗਾਂਧੀ ਨੇ ਕਿਹਾ ਕਿ ਕੈਪਟਨ ਪਾਣੀਆਂ ਦੇ ਰਾਖੇ ਹਨ ਤਾਂ ਉਹ ਧਾਰਾ 5, ਜਿਸ ਵਿੱਚ ਲਿਖਿਆ ਹੈ ਕਿ ਪਾਣੀ ਦਾ ਵਹਾਅ ਜਿਸ ਪਾਸੇ ਜਾਂਦਾ ਹੈ ਓਧਰ ਜਾਵੇ,ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਅਸੀਂ ਇਸ ਵਿਰੁੱਧ ਹਾਈ ਕੋਰਟ ਚ ਅਰਜ਼ੀ ਦਾਖ਼ਲ ਕੀਤੀ ਸੀ। ਹੁਣ ਸਲਾਹ ਕਰਕੇ ਸੁਪਰੀਮ ਕੋਰਟ ਜਾ ਰਹੇ ਹਾਂ ਤਾਂ ਜੋ ਪੰਜਾਬ ਨੂੰ ਆਪਣਾ ਹੱਕ ਮਿਲ ਸਕੇ।

For All Latest Updates

ABOUT THE AUTHOR

...view details