ਫਿਰੋਜ਼ਪੁਰ: ਹਾਥਰਸ ਕਾਂਡ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਕੱਢਿਆ ਗਿਆ ਕੈਂਡਲ ਮਾਰਚ
ਫਿਰੋਜ਼ਪੁਰ: ਬੀਤੀ 14 ਸਤੰਬਰ ਨੂੰ ਯੂਪੀ ਦੇ ਹਥਰਸ ਦੀ ਇੱਕ ਕੁੜੀ ਨੂੰ ਦਰਿੰਦਿਆਂ ਨੇ ਜਬਰ ਜਨਾਹ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਦੋਸ਼ੀਆਂ ਨੂੰ ਮੌਤ ਦੀ ਸਜਾ ਦਿਵਾਉਣ ਲਈ ਜਿੱਥੇ ਸਾਰੇ ਪਾਸੇ ਰੋਸ ਮੁਜਾਹਰੇ ਹੋ ਰਹੇ ਹਨ, ਉੱਥੇ ਦੀਆਂ ਮਾੜੀਆਂ ਸਰਕਾਰਾਂ ਵੀ ਇਸ ਮਸਲੇ 'ਤੇ ਕੁਝ ਵੀ ਨਹੀਂ ਬੋਲ ਰਹੀਆਂ। ਜਿਸ ਤਹਿਤ ਉਕਤ ਕਾਤਲਾਂ ਨੂੰ ਫਾਂਸੀ ਦੀ ਸਜਾ ਦਿਵਾਉਣ ਅਤੇ ਕੁੜੀ ਦੀ ਆਤਮਾ ਦੀ ਸ਼ਾਂਤੀ ਲਈ ਵਾਲਮੀਕਿ ਯੂਥ ਫਰੰਟ ਫਿਰੋਜ਼ਪੁਰ ਦੇ ਸੱਦੇ ’ਤੇ ਸ਼ਨਿੱਚਰਵਾਰ ਸ਼ਾਮ ਨੂੰ ਕੈਂਡਲ ਮਾਰਚ ਕੱਢਿਆ ਗਿਆ।