ਬਰਸਾਤ ਦੇ ਦਿਨਾਂ 'ਚ ਟਾਪੂ ਬਣੇ ਪਿੰਡ, ਦੇਸ਼ ਨਾਲ ਜੁੜਨ ਲਈ ਲੈਣਾ ਪੈਂਦਾ ਹੈ ਕਿਸ਼ਤੀ ਦਾ ਸਹਾਰਾ
ਗੁਰਦਾਸਪੁਰ: ਦੀਨਾਨਗਰ ਦੇ ਅਧੀਨ ਪੈਂਦੇ ਮਕੋੜਾ ਪੱਤਣ ਰਾਵੀ ਦਰਿਆ ਤੋਂ ਪਾਰ ਵੱਸਦੇ 8 ਪਿੰਡ ਟਾਪੂ ਬਣ ਚੁੱਕੇ ਹਨ। ਸਥਾਨਕ ਲੋਕਾਂ ਮੁਤਾਬਕ ਜਦੋਂ ਦਾ ਰਾਵੀ ਦਰਿਆ 'ਤੇ ਬਣਿਆ ਆਰਜ਼ੀ ਪੁਲ ਹਟਾਇਆ ਗਿਆ ਹੈ, ਉਸ ਤੋਂ ਬਆਦ ਬਰਸਾਤਾਂ ਦੇ ਦਿਨਾਂ 'ਚ ਪਾਣੀ ਨਾਲ ਪਿੰਡ ਘਿਰ ਜਾਂਦੇ ਹਨ, ਜਿਸ ਕਰਕੇ ਪਿੰਡਾਂ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲ ਟੁੱਟ ਜਾਂਦਾ ਹੈ। ਪਿੰਡ ਦੇ ਲੋਕਾਂ ਨੂੰ ਰੋਜ਼ਮਰ੍ਹਾ ਦੇ ਕੰਮ ਕਰਨ ਲਈ ਕਿਸ਼ਤੀ ਦਾ ਇਸਤੇਮਾਲ ਕਰਨਾ ਪੈਂਦਾ ਹੈ।