ਭਾਈ ਨਿਰਮਲ ਸਿੰਘ ਦੇ ਮੁੰਡੇ ਵੱਲੋਂ ਸ਼੍ਰੋਮਣੀ ਕਮੇਟੀ 'ਤੇ ਲਾਏ ਦੋਸ਼ਾਂ ਦੀ ਬੀਬੀ ਜਾਗੀਰ ਕੌਰ ਵੱਲੋਂ ਨਿਖੇਧੀ
ਬਠਿੰਡਾ: ਸੱਚਖੰਡ ਵਾਸੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਦੇ ਪੁੱਤਰ ਅਤੇ ਨੂੰਹ ਵੱਲੋਂ ਬੀਤੇ ਦਿਨ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਮੌਕੇ ਲਗਾਏ ਦੋਸ਼ਾਂ ਕਿ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੇ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਕਿਉਂਕਿ ਉਹ ਦਲਿਤ ਸਨ, ਨੂੰ ਐਸਜੀਪੀਸੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਅਤਿ ਮੰਦਭਾਗਾ ਦੱਸਿਆ ਹੈ। ਐਤਵਾਰ ਦਮਦਮਾ ਸਾਹਿਬ ਪੁੱਜੇ ਬੀਬੀ ਜਾਗੀਰ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਭਾਈ ਨਿਰਮਲ ਸਿੰਘ ਸ਼੍ਰੋਮਣੀ ਕਮੇਟੀ ਨਾਲ ਜੁੜ ਕੇ ਦਰਬਾਰ ਸਾਹਿਬ ਵਰਗੇ ਪਵਿੱਤਰ ਅਸਥਾਨ ਦੀ ਸੇਵਾ ਕਰਦੇ ਰਹੇ ਅਤੇ ਸਿੱਖ ਧਰਮ ਵਿੱਚ ਜਾਤ-ਪਾਤ ਦਾ ਕੋਈ ਸਥਾਨ ਨਹੀਂ ਹੈ। ਭਾਈ ਸਾਹਿਬ ਦੇ ਪੁੱਤਰ ਤੇ ਨੂੰਹ ਤਾਂ ਨਿਰਦੋਸ਼ ਹਨ ਪਰ 'ਆਪ' ਨੇ ਉੱਕਤ ਬਿਆਨ ਦਿਵਾ ਕੇ ਸਿੱਧਾ ਸਿੱਖ ਸਿਧਾਂਤਾਂ 'ਤੇ ਹਮਲਾ ਕੀਤਾ ਹੈ।