ਬਠਿੰਡਾ 'ਚ ਮੁਕੰਮਲ ਤੌਰ 'ਤੇ ਰਿਹਾ ਭਾਰਤ ਬੰਦ, ਵਕੀਲਾਂ ਨੇ ਧਰਨਾ ਲਾ ਕੇ ਦਿੱਤਾ ਸਮਰਥਨ
ਬਠਿੰਡਾ: ਸ਼ਹਿਰ ਵਿੱਚ ਭਾਰਤ ਬੰਦ ਦਾ ਪੂਰਨ ਅਸਰ ਵੇਖਣ ਨੂੰ ਮਿਲਿਆ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੋਈ ਵੀ ਬਾਜ਼ਾਰ ਨਹੀਂ ਖੁਲ੍ਹਿਆ ਅਤੇ ਸਾਰੇ ਪੈਟਰੌਲ ਪੰਪ ਬੰਦ ਰਹੇ। ਬੱਸ ਅੱਡੇ ਤੋਂ ਇੱਕ ਵੀ ਬੱਸ ਨਹੀਂ ਚੱਲੀ। ਨਾਲ ਹੀ ਸ਼ਹਿਰ ਦੇ ਸਾਰੇ ਢਾਬੇ, ਹੋਟਲ ਅਤੇ ਸ਼ਾਪਿੰਗ ਮਾਲ ਵੀ ਬੰਦ ਰਹੇ। ਸ਼ਹਿਰ ਦੇ ਲੋਕਾਂ ਨੇ ਕਿਸਾਨ ਦੇ ਭਾਰਤ ਬੰਦ ਨੂੰ ਪੂਰਨ ਸਮਰਥਨ ਦੀ ਗੱਲ ਕਹੀ। ਭਾਰਤ ਬੰਦ ਦੌਰਾਨ ਬਾਰ ਕੌਂਸਲ ਨੇ ਵੀ ਕਿਸਾਨਾਂ ਦੇ ਪੱਖ ਵਿੱਚ ਧਰਨਾ ਲਾਇਆ। ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਹਨ, ਜਿਸ ਤਹਿਤ ਉਨ੍ਹਾਂ ਨੇ ਭਾਰਤ ਬੰਦ ਦੇ ਸਮਰਥਨ ਵਿੱਚ ਅੱਜ ਸਾਰੇ ਵਕੀਲ ਭਾਈਚਾਰੇ ਨਾਲ ਕੰਮ ਬੰਦ ਰੱਖਿਆ ਹੈ।