ਬਠਿੰਡਾ: ਕਾਂਗਰਸੀ ਸਰਪੰਚ ਭੁੱਕੀ ਸਣੇ ਕਾਬੂ
ਬਠਿੰਡਾ ਦੇ ਸੀ ਆਈ ਏ ਸਟਾਫ਼ 1 ਦੀ ਪੁਲਿਸ ਨੇ ਪਿੰਡ ਬਾਜਕ ਦੇ ਮੌਜੂਦਾ ਕਾਂਗਰਸੀ ਸਰਪੰਚ ਲਛਮਣ ਅਤੇ ਉਸ ਦੇ ਸਾਥੀ ਜਗਤਾਰ ਸਿੰਘ ਨੂੰ 35 ਕਿੱਲੋ ਚੂਰਾ ਪੋਸਤ ਸਣੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਹਾਂ ਨਸ਼ਾ ਤਸਕਰਾਂ ਕੋਲੋਂ ਇੱਕ ਗੱਡੀ ਵੀ ਬਰਾਮਦ ਕੀਤੀ ਹੈ ਜਿਸ ਵਿੱਚ ਨਸ਼ਾ ਤਸਕਰ ਇਹ ਚੂਰਾ ਪੋਸਤ ਲੈ ਕੇ ਜਾ ਰਹੇ ਸਨ। ਪੁਲਿਸ ਮੁਤਾਬਕ ਸੂਚਨਾ ਦੇ ਆਧਾਰ 'ਤੇ ਦੋਨਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ 'ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਕੁਝ ਹੋਰ ਖੁਲਾਸੇ ਵੀ ਹੋ ਸਕਣ।