ਕੋਰੋਨਾ ਨਾਲ ਨਜਿੱਠਣ ਲਈ ਬਰਨਾਲਾ ਪੁਲਿਸ ਨੂੰ ਮਿਲਿਆ ਵਪਾਰੀਆਂ ਅਤੇ ਕੈਮਿਸਟਾਂ ਦਾ ਸਾਥ
ਬਰਨਾਲਾ: ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਵੱਲੋਂ ਮਿੰਨੀ ਲੌਕਡਾਊਨ ਨੂੰ ਸਫਲ ਬਣਾਉਣ ਲਈ ਵਪਾਰੀਆਂ ਅਤੇ ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਕੈਮਿਸਟਾਂ ਅਤੇ ਵਪਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਮਿੰਨੀ ਲੌਕਡਾਊਨ ਨੂੰ ਲੈ ਕੇ ਬਰਨਾਲਾ ਦੇ ਵਪਾਰੀ ਵਰਗ ਵੱਲੋਂ ਬੀਤੇ ਦਿਨੀਂ ਵਿਰੋਧ ਕੀਤਾ ਗਿਆ ਇਸ ਲੌਕਡਾਊਨ ਨੂੰ ਸਮਝਣ ਵਿੱਚ ਵਪਾਰੀ ਵਰਗ ਦੀ ਘਾਟ ਰਹੀ ਹੈ, ਜਿਸ ਕਰਕੇ ਅਜਿਹਾ ਮਾਹੌਲ ਬਣ ਸਕਿਆ ਹੈ। ਪਿਛਲੇ ਸਾਲ ਲਗਾਤਾਰ ਵਪਾਰੀ ਵਰਗ, ਦੁਕਾਨਦਾਰਾਂ ਤੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਗਿਆ ਸੀ। ਇਸ ਵਾਰ ਵਪਾਰੀਆਂ ਅਤੇ ਦੁਕਾਨਦਾਰਾਂ ਦੀ ਮੰਗ ਸੀ ਕਿ ਸਾਰੇ ਦੁਕਾਨਦਾਰਾਂ ਨੂੰ ਕੁਝ ਸਮਾਂ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦਿੱਤੀ ਜਾਵੇ। ਉਨ੍ਹਾਂ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਤੱਕ ਪਹੁੰਚਾ ਦਿੱਤਾ ਗਿਆ ਹੈ।